25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

11 ਜੂਨ ਦਾ ਦਿਨ ਨੂੰ ਪਟਵਾਰੀ ਹਮੇਸ਼ਾ ਯਾਦ ਰੱਖਣਗੇ-ਜਾਡਲੀ

ਅਜੀਤ ਡੈਸਕ 12-06-2026
ਮਜਾਰੀ ਸਾਹਿਬਾ, 11 ਜੂਨ (ਨਿਰਮਲਜੀਤ ਸਿੰਘ ਚਾਹਲ)-11 ਜੂਨ ਦਾ ਦਿਨ ਪਟਵਾਰੀਆਂ ਲਈ ਇਤਿਹਾਸਕ ਬਣ ਕੇ ਰਹਿ ਗਿਆ ਸੀ | ਇਹ ਵਿਚਾਰ ਹਰਭਜਨ ਸਿੰਘ ਜਾਡਲੀ ਜ਼ਿਲ੍ਹਾ ਪ੍ਰਧਾਨ ਰਿਟਾਇਰ ਪਟਵਾਰੀ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈੱਸ ਨੂੰ ਨਿਊਜ਼ੀਲੈਂਡ ਤੋਂ ਫੋਨ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜੂਨ 1999 ਨੂੰ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਵਿਰੁੱਧ ਆਪਣੀਆਂ ਮੰਗਾਂ ਮਨਾਉਣ ਲਈ ਲਗਾਤਾਰ ਪੰਜਾਬ ਦੇ ਸਮੁੱਚੇ ਪਟਵਾਰੀਆਂ ਨੇ ਸੰਘਰਸ਼ ਵਿੱਢਿਆ ਹੋਇਆ ਸੀ | ਜਾਡਲੀ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਤਾਂ ਕੀ ਮੰਨਣੀਆਂ ਸੀ ਉਲਟਾ ਉਸ ਵੇਲੇ ਦੀ ਘਟੀਆ ਸਰਕਾਰ ਨੇ ਪਟਵਾਰੀਆਂ ਵਲੋਂ ਸ਼ਾਂਤਮਈ ਨਵਾਂਸ਼ਹਿਰ ਵਿਖੇ ਧਰਨਾ ਦਿੰਦਿਆਂ ਹੋਇਆਂ ਪੁਲਿਸ ਦੀ ਨਿਗਰਾਨੀ ਹੇਠ ਪਟਵਾਰੀਆਂ ਨੂੰ ਬੱਸਾਂ ਵਿਚ ਧੱਕੇ ਨਾਲ ਬਿਠਾ ਕੇ ਲੁਧਿਆਣੇ ਦੀ ਸੈਂਟਰਲ ਜੇਲ੍ਹ ਵਿਚ 36 ਦਿਨ ਲਈ ਨਜ਼ਰਬੰਦ ਕਰ ਕੇ ਰੱਖਿਆ | ਪੰਜਾਬ ਸਰਕਾਰ ਨੇ ਪੰਜਾਬ ਦੇ 32 ਪਟਵਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਵੀ ਕਰ ਦਿੱਤਾ ਸੀ | ਜਿਸ ਵਿੱਚ ਨਵਾਂਸ਼ਹਿਰ ਦੇ ਤਿੰਨ ਸਾਥੀ ਜਰਨੈਲ ਸਿੰਘ ਢਿੱਲੋਂ, ਸੁੱਚਾ ਸਿੰਘ ਤੇ ਕੁਲਦੀਪ ਕੁਮਾਰ ਵਡੇਰਾ ਨੇ ਵੀ ਵੱਡਾ ਯੋਗਦਾਨ ਪਾਇਆ ਸੀ | ਉਹ ਵੀ ਕਾਫੀ ਸਮਾਂ ਡਿਸਮਿਸ ਰਹੇ | ਪੰਜਾਬ ਦੇ ਪਟਵਾਰੀ ਚਾਹੇ ਸੇਵਾ ਮੁਕਤ ਵੀ ਹੋ ਗਏ ਹਨ | ਉਨ੍ਹਾਂ ਦੇ ਅਜੇ ਵੀ ਆਪਣੀਆਂ ਰਹਿੰਦੀਆਂ ਮੰਗਾਂ ਸੰਬੰਧੀ ਹੌਂਸਲੇ ਬੁਲੰਦ ਹਨ | ਮੌਜੂਦਾ ਸਰਕਾਰ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਪਟਵਾਰੀ/ਕਾਨੂੰਗੋ ਡਰਨ ਵਾਲੇ ਨਹੀਂ ਹਨ | ਉਹਨਾਂ ਦੀਆਂ ਲਟਕਦੀਆਂ ਮੰਗਾਂ ਵੱਲ ਜਲਦ ਧਿਆਨ ਦੇ ਕਿ ਉਨ੍ਹਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਅਤੇ ਬਣਦੇ ਬਕਾਏ ਜਲਦ ਖਾਤਿਆਂ ਵਿਚ ਪਾ ਕੇ ਉਨ੍ਹਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਅਕਾਲੀ ਸਰਕਾਰ ਦੀ ਤਰ੍ਹਾਂ ਉਨ੍ਹਾਂ ਦਾ ਹਾਲ ਵੀ ਉਸੇ ਤਰ੍ਹਾਂ ਦਾ ਹੋਵੇਗਾ | ਆਉਣ ਵਾਲੇ ਸਮੇਂ ਵਿਚ ਵੀ ਇਸ ਦਿਨ ਨੂੰ ਪਟਵਾਰੀ ਸਾਥੀ ਹਮੇਸ਼ਾ ਯਾਦ ਰੱਖਣਗੇ |
ਪਿਛਲੀ ਖ਼ਬਰ ਕੌਲਗੜ੍ਹ ਵਿਖੇ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ, ਨੌਜਵਾਨਾਂ ਨੇ ਕੀਤੀ ਸੇਵਾ ਅਗਲੀ ਖ਼ਬਰ ਡੀ. ਸੀ. ਵਲੋਂ ਜ਼ਿਲ੍ਹਾ ਪੱਧਰੀ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।