24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤੁਹਾਡਾ ਸਿਹਤ ਰਿਕਾਰਡ ਇਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ. ਡੀ-ਸਿਵਲ ਸਰਜਨ

ਅਜੀਤ ਡੈਸਕ 12-06-2026
ਨਵਾਂਸ਼ਹਿਰ, 11 ਜੂਨ (ਦੀਦਾਰ ਸਿੰਘ ਸ਼ੇਤਰਾ)-ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਹਰ ਨਾਗਰਿਕ ਨੂੰ ਡਿਜੀਟਲ ਸਿਹਤ ਪ੍ਰਣਾਲੀ ਨਾਲ ਜੋੜਨ ਲਈ ਆਭਾ ਆਈ. ਡੀ. ਬਣਾਉਣ ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਆਭਾ ਆਈ. ਡੀ. ਆਉਣ ਵਾਲੇ ਸਮੇਂ ਦੇ ਸਿਹਤ ਸੰਭਾਲ ਸਿਸਟਮ ਦਾ ਮੂਲ ਆਧਾਰ ਬਣੇਗੀ | ਉਨ੍ਹਾਂ ਦੱਸਿਆ ਕਿ ਆਭਾ ਆਈ. ਡੀ. ਇਕ 14 ਅੰਕਾਂ ਦਾ ਵਿਲੱਖਣ ਡਿਜੀਟਲ ਹੈਲਥ ਅਕਾਊਾਟ ਨੰਬਰ ਹੈ, ਜੋ ਨਾਗਰਿਕਾਂ ਦੇ ਸਿਹਤ ਰਿਕਾਰਡ ਨੂੰ ਸੁਰੱਖਿਅਤ, ਸੁਵਿਧਾਜਨਕ ਤੇ ਇਕਜੁੱਟ ਢੰਗ ਨਾਲ ਸੰਭਾਲਦਾ ਹੈ | ਇਸ ਨਾਲ ਮਰੀਜ਼ਾਂ ਨੂੰ ਆਪਣੀਆਂ ਮੈਡੀਕਲ ਰਿਪੋਰਟਾਂ ਅਤੇ ਇਲਾਜ ਸੰਬੰਧੀ ਵੇਰਵੇ ਵਾਰ-ਵਾਰ ਨਾਲ ਲਿਜਾਣ ਦੀ ਲੋੜ ਨਹੀਂ ਰਹਿੰਦੀ ਤੇ ਸਿਹਤ ਸੇਵਾਵਾਂ ਹੋਰ ਤੇਜ਼, ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਜਿਵੇਂ ਆਧਾਰ ਕਾਰਡ ਹਰ ਨਾਗਰਿਕ ਦੀ ਪਛਾਣ ਦਾ ਅਹਿਮ ਦਸਤਾਵੇਜ਼ ਹੈ, ਉਸੇ ਤਰ੍ਹਾਂ ਆਭਾ ਆਈ. ਡੀ. ਡਿਜੀਟਲ ਸਿਹਤ ਖੇਤਰ ਵਿਚ ਇਕ ਅਹਿਮ ਪਛਾਣ ਬਣਨ ਜਾ ਰਹੀ ਹੈ | ਇਹ ਨਾਗਰਿਕਾਂ ਨੂੰ ਆਪਣਾ ਸਿਹਤ ਰਿਕਾਰਡ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਪ੍ਰਾਪਤ ਕਰਨ ਦੀ ਸੁਵਿਧਾ ਦਿੰਦੀ ਹੈ | ਆਭਾ ਆਈ. ਡੀ. ਬਣਾਉਣਾ ਪੂਰੀ ਤਰ੍ਹਾਂ ਮੁਫ਼ਤ ਹੈ ਤੇ ਇਸ ਲਈ ਸਿਰਫ਼ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਅਤੇ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ | ਨਾਗਰਿਕ ਘਰ ਬੈਠੇ ਆਨਲਾਈਨ ਜਾਂ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਆਪਣੀ ਆਭਾ ਆਈ. ਡੀ. ਤਿਆਰ ਕਰਵਾ ਸਕਦੇ ਹਨ |
ਪਿਛਲੀ ਖ਼ਬਰ ਪਿੰਡ ਪਹੁੰਚਣ 'ਤੇ ਖਿਡਾਰੀ ਰੋਣਿਕ ਦੇਹੜ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਕੌਲਗੜ੍ਹ ਵਿਖੇ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ, ਨੌਜਵਾਨਾਂ ਨੇ ਕੀਤੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।