24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀ. ਗੋਪਾਲ ਕਿ੍ਸ਼ਨ ਬੀਸਲਾ ਨੇ ਬੂਟੇ ਵੰਡੇ

ਅਜੀਤ ਡੈਸਕ 12-06-2026
ਬਹਿਰਾਮ, 11 ਜੂਨ (ਨਛੱਤਰ ਸਿੰਘ ਬਹਿਰਾਮ)-ਵਾਤਾਵਰਨ ਬਚਾਓ ਮੁਹਿੰਮ ਤਹਿਤ ਵਾਤਾਵਰਨ ਪ੍ਰੇਮੀ ਇੰਜੀਨੀਅਰ ਗੋਪਾਲ ਕਿ੍ਸ਼ਨ ਬੀਸਲਾ ਨੇ ਮੁਫਤ ਫਲਦਾਰ ਤੇ ਛਾਂਦਾਰ ਬੂਟੇ ਵੰਡੇ | ਜ਼ਿਕਰਯੋਗ ਹੈ ਕਿ ਇੰਜੀਨੀਅਰ ਗੋਪਾਲ ਕਿ੍ਸ਼ਨ ਬੀਸਲਾ ਪਿਛਲੇ 20 ਸਾਲਾ ਤੋਂ ਆਪਣੇ ਹੱਥੀਂ ਬੂਟੇ ਤਿਆਰ ਕਰਕੇ ਪਿੰਡ-ਪਿੰਡ ਜਾ ਕੇ ਵੰਡ ਰਹੇ ਹਨ ਤੇ ਸਰਕਾਰੀ ਥਾਵਾਂ 'ਤੇ ਲਗਾ ਰਹੇ ਹਨ | ਉਨ੍ਹਾਂ ਵਲੋਂ ਲਗਾਏ ਗਏ ਬੂਟੇ ਹੁਣ ਵੱਡੇ-ਵੱਡੇ ਰੁੱਖ ਬਣ ਗਏ ਹਨ, ਉਹ ਫਲ ਤੇ ਛਾਂ ਦੇ ਰਹੇ ਹਨ | ਉਨ੍ਹਾਂ ਫਿਕਰ ਜਾਹਿਰ ਕਰਦਿਆਂ ਕਿਹਾ ਕਿ ਦਰੱਖਤਾਂ ਦੀ ਕਟਾਈ ਹੋਣ ਕਰਕੇ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਇਹ ਤਾਂ ਹੀ ਘੱਟ ਸਕਦਾ ਹੈ ਜੇਕਰ ਅਸੀਂ ਰਲਮਿਲ ਕੇ ਬੂਟੇ ਲਗਾਈਏ | ਇਸ ਮੌਕੇ ਲੈਕਚਰਾਰ ਰਾਮ ਕਿਸ਼ਨ ਪੱਲੀ ਝਿੱਕੀ ਪ੍ਰਧਾਨ ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਨਵਾਂਸ਼ਹਿਰ, ਜਸਵਿੰਦਰ ਸਿੰਘ ਲੈਕਚਰਾਰ ਕਾਹਮਾ, ਇੰਜੀ: ਦਰਸਨ ਰਾਜੂ ਮੁਕੰਦਪੁਰ, ਇੰਜੀ: ਰਘਬੀਰ ਕੁਮਾਰ ਲਧਾਣਾ ਉੱਚਾ, ਮੰਗਤ ਰਾਮ ਮਹਿਮੀ ਬੀਸਲਾ, ਮਾਸਟਰ ਗੁਰਦੇਵ ਰਾਮ ਰਿਟਾ: ਮੁੱਖ ਅਧਿਆਪਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੂਬੇ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚ 60 ਫੀਸਦੀ ਸਕੂਲ ਬਿਨਾਂ ਪਿ੍ੰਸੀਪਲ ਅਗਲੀ ਖ਼ਬਰ ਪਿੰਡ ਪਹੁੰਚਣ 'ਤੇ ਖਿਡਾਰੀ ਰੋਣਿਕ ਦੇਹੜ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।