24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਰਬਾਰ ਬਾਬਾ ਪੀਪਾ ਰੰਗੀ 'ਚ ਜੋੜ ਮੇਲਾ ਮਨਾਇਆ

ਅਜੀਤ ਡੈਸਕ 12-06-2026
ਬਹਿਰਾਮ, 11 ਜੂਨ (ਨਛੱਤਰ ਸਿੰਘ ਬਹਿਰਾਮ)-ਦਰਬਾਰ ਬਾਬਾ ਪੀਪਾ ਰੰਗੀ ਦਾ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਦੇ ਮੁੱਖ ਸੇਵਾਦਾਰ ਗੁਰਨੇਕ ਸਾਬੀ ਦੀ ਰਹਿਨੁਮਾਈ ਹੇਠ ਮਨਾਇਆ | ਦਰਬਾਰ ਦੀਆਂ ਧਾਰਮਿਕ ਰਸਮਾਂ ਤੋਂ ਬਾਅਦ ਕਵਾਲ ਪਾਰਟੀ ਸਲਾਮਤ ਅਲੀ ਮਤੋਈ, ਸਤਵਿੰਦਰ ਵਡਾਲੀ ਨੇ ਹਾਜ਼ਰੀ ਲਗਵਾਈ | ਵਿਸ਼ੇਸ਼ ਤੌਰ 'ਤੇ ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਹੁੰਚੇ ਜਿਥੇ ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਲੇ ਭਾਈਚਾਰਕ ਸਾਂਝ ਵਧਾਉਂਦੇ ਹਨ, ਉਥੇ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ | ਉਪਰੰਤ ਪ੍ਰਬੰਧਕਾ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਅਮਰਜੀਤ ਲਾਡੀ, ਠੇਕੇਦਾਰ ਮੱਖਣ ਸਿੰਘ ਜਨਰਲ ਸਕੱਤਰ ਕਾਂਗਰਸ ਬਲਾਕ ਬੰਗਾ, ਸਰਪੰਚ ਸੰਦੀਪ ਕੁਮਾਰ ਪਿੰਡ ਖੋਥੜਾ ਮੁੱਖ ਸੇਵਾਦਾਰ ਗੁਰਨੇਕ ਸਾਬੀ, ਹਰਪ੍ਰੀਤ, ਰਵੀ, ਅਸ਼ੀਸ਼, ਗੋਪੀ, ਪਿ੍ੰਸ, ਕਾਕਾ ਸਿੰਘ ਪੰਚ, ਨੰਬਰਦਾਰ ਬਲਜਿੰਦਰ ਸਿੰਘ, ਪਵਨ ਕੁਮਾਰ, ਠੇਕੇਦਾਰ ਬਲਦੇਵ ਸਿੰਘ, ਰਾਜਨ ਬੰਗੜ, ਪਵਨ ਲਾਖਾ, ਸੁਖਦੇਵ ਬੰਗੜ, ਸੁੱਖਾ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕਰੀਮਪੁਰ ਚਾਹਵਾਲਾ ਦੇ ਜਗਦੀਸ਼ ਕੁਮਾਰ ਨੂੰ ਗੁੱਜਰ ਵੈਲਫੇਅਰ ਬੋਰਡ ਪੰਜਾਬ ਦਾ ਸਟੇਟ ਮੈਂਬਰ ਬਣਾਇਆ ਅਗਲੀ ਖ਼ਬਰ ਉਸਮਾਨਪੁਰ ਤੋਂ ਤਾਜੋਵਾਲ ਤੱਕ ਜੋੜਦੀ ਸੰਪਰਕ ਸੜਕ ਜਲਦ ਐਫ. ਡੀ. ਆਰ. ਤਕਨੀਕ ਨਾਲ ਬਣੇਗੀ-ਜਲਵਾਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।