22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਲੈਕਚਰਾਰਾਂ ਦੀਆਂ 1013 ਅਸਾਮੀਆਂ ਊਠ ਦੇ ਮੂੰਹ 'ਚ ਜ਼ੀਰੇ ਦੇ ਸਮਾਨ-ਜੀ. ਟੀ. ਯੂ.

ਅਜੀਤ ਡੈਸਕ 12-06-2026
ਕੋਟਫ਼ਤੂਹੀ, 11 ਜੂਨ (ਅਵਤਾਰ ਸਿੰਘ ਅਟਵਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨੂੰ ਚਾਰ ਸਾਲ ਬੀਤਣ ਉਪਰੰਤ ਸਕੂਲ ਵਿਚ ਖਾਲੀ ਅਸਾਮੀਆਂ ਦੀ ਯਾਦ ਆਈ ਹੈ, ਜਿਸ ਤਹਿਤ ਕੈਬਨਿਟ ਮੀਟਿੰਗ 'ਚ ਲੈਕਚਰਾਰਾਂ ਦੀਆਂ ਅਸਾਮੀਆਂ ਦੇ ਲਈ ਇਕ ਹਜ਼ਾਰ ਤੇਰਾਂ ਅਸਾਮੀਆਂ ਕੱਢਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਊਠ ਦੇ ਮੂੰਹ 'ਚ ਜ਼ੀਰੇ ਦੇ ਬਰਾਬਰ ਹੈ | ਇਹ ਪ੍ਰਗਟਾਵਾ ਕਰਦਿਆ ਗÏਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਚÏਟਾਲਾ, ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਜ਼ਿਲ੍ਹਾ ਆਗੂ ਪਰਮਜੀਤ ਕਾਤਿਬ ਅਤੇ ਉਂਕਾਰ ਸਿੰਘ ਨੇ ਕਰਦੇ ਕਿਹਾ ਕਿ ਮÏਜੂਦਾ ਸਰਕਾਰ ਨੇ ਮੁਲਾਜ਼ਮਾਂ ਤੇ ਖ਼ਾਸ ਕਰ ਕੇ ਅਧਿਆਪਕਾਂ ਨਾਲ ਚੋਣਾਂ ਦÏਰਾਨ ਕੀਤੀ ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ | ਸਾਢੇ ਚਾਰ ਸਾਲ ਬੀਤਣ ਉਪਰੰਤ ਕੇਵਲ ਇਕ ਹਜ਼ਾਰ ਤੇਰਾਂ ਲੈਕਚਰਾਰਾਂ ਦੀਆਂ ਅਸਾਮੀਆਂ ਦਾ ਐਲਾਨ ਕਰਨਾ ਮਹਿਜ਼ ਇਕ ਮਜ਼ਾਕ ਹੈ, ਜਦਕਿ ਸਕੂਲਾਂ 'ਚ ਅਧਿਆਪਕਾਂ ਦੀਆਂ ਹਜ਼ਾਰਾਂ ਦੀ ਤਾਦਾਦ ਵਿਚ ਅਸਾਮੀਆਂ ਖਾਲੀ ਹਨ ਅਤੇ ਹਜ਼ਾਰਾਂ ਦੀ ਤਾਦਾਦ 'ਚ ਪੰਜਾਬ ਵਿਚ ਡਿਗਰੀਆਂ ਲੈ ਕੇ ਬੇਰੁਜ਼ਗਾਰ ਘੁੰਮ ਰਹੇ ਹਨ ਅਤੇ ਆਪਣੇ ਹੱਕ ਮੰਗਣ ਤੇ ਪੁਲਿਸ ਦੀਆਂ ਲਾਠੀਆਂ ਖਾ ਰਹੇ ਹਨ | ਆਗੂਆਂ ਨੇ ਮੰਗ ਕੀਤੀ ਸਕੂਲਾਂ 'ਚ ਹਰੇਕ ਕਾਡਰ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੇ ਅਨੁਸਾਰ ਖਾਲੀ ਅਸਾਮੀਆਂ ਦੀ ਨਵੀਂ ਤੇ ਤਰੱਕੀ ਰਾਹੀ ਭਰਤੀ ਕਰ ਕੇ ਪੰਜਾਬ ਸਰਕਾਰ ਆਪਣਾ ਚੋਣ ਵਾਅਦਾ ਪੂਰਾ ਕਰੇ | ਇਸ ਮÏਕੇ ਜਸਵਿੰਦਰ ਸਿੰਘ, ਹਰਮਨੋਜ ਕੁਮਾਰ, ਸੁਖਜੀਵਨ ਸਿੰਘ, ਬਲਜਿੰਦਰ ਪਾਲ, ਲਹਿੰਬਰ ਸਿੰਘ, ਸਗਲੀ ਰਾਮ, ਅਜੇ ਕੁਮਾਰ, ਸ਼ਿੰਗਾਰਾ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ, ਹਰਮਿੰਦਰ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਮਨਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਬਿਸ਼ਨ ਸਿੰਘ 'ਚ ਦੁਮਾਲਾ ਤੇ ਦਸਤਾਰ ਸਿਖਲਾਈ ਕੈਂਪ ਸਮਾਪਤ ਅਗਲੀ ਖ਼ਬਰ ਦਸੂਹਾ 'ਚ ਤੇਜ਼ ਹਨੇਰੀ-ਤੂਫ਼ਾਨ ਦਾ ਕਹਿਰ, ਦਰੱਖਤ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।