24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਸੰਗੀਤ ਅਧਿਆਪਕ ਤੇ ਹਿੰਦੁਸਤਾਨੀ ਸ਼ਾਸਤਰੀ ਸੈਕਸੋਫੋਨ ਵਾਦਕ ਪ੍ਰਿਯੰਕ ਕ੍ਰਿਸ਼ਨ ਨੂੰ ਰਾਸ਼ਟਰੀ ਪੁਰਸਕਾਰ

ਅਜੀਤ ਡੈਸਕ 15-06-2026

 ਪੋਜੇਵਾਲ ਸਰਾਂ, 14 ਜੂਨ (ਨਵਾਂਗਰਾਈਂ)-ਪੀ. ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਸੰਗੀਤ ਅਧਿਆਪਕ ਤੇ ਪ੍ਰਤਿਭਾਸ਼ਾਲੀ ਹਿੰਦੁਸਤਾਨੀ ਸ਼ਾਸਤਰੀ ਸੈਕਸੋਫੋਨ ਵਾਦਕ ਪ੍ਰਿਯੰਕ ਕ੍ਰਿਸ਼ਨ ਨੂੰ ਸੰਗੀਤ, ਨ੍ਰਿਤ ਅਤੇ ਨਾਟਯ ਖੇਤਰ ਦੀ ਸਰਵਉੱਚ ਰਾਸ਼ਟਰੀ ਸੰਸਥਾ ਸੰਗੀਤ ਨਾਟਕ ਅਕਾਦਮੀ ਵਲੋਂ ਵੱਕਾਰੀ ਉਸਤਾਦ ਬਿਸਮਿੱਲਾ ਖਾਂ ਯੁਵਾ ਪੁਰਸਕਾਰ 2024 ਲਈ ਚੁਣਿਆ ਗਿਆ ਹੈ। ਆਕਾਸ਼ਵਾਣੀ ਦੇ ਏ-ਗ੍ਰੇਡ ਕਲਾਕਾਰ ਪ੍ਰਿਯੰਕ ਕ੍ਰਿਸ਼ਨ, ਬਨਾਰਸ ਘਰਾਨੇ ਦੇ ਸੰਗੀਤਕਾਰ ਪੰ. ਰਾਮ ਕ੍ਰਿਸ਼ਨ ਦੇ ਸਪੁੱਤਰ ਤੇ ਸ਼ਿਸ਼ ਹਨ। ਆਪ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿਚ ਸੈਕਸੋਫੋਨ ਨੂੰ ਇਕ ਸਸ਼ਕਤ ਅਤੇ ਸਨਮਾਨਿਤ ਵਾਦਯ ਦੇ ਰੂਪ ਵਿਚ ਸਥਾਪਿਤ ਕਰਨ ਵਾਲੇ ਨੌਜਵਾਨ ਕਲਾਕਾਰਾਂ ਵਿਚੋਂ ਮੋਹਰੀ ਹੋ। ਆਪ ਆਪਣੀ ਸਾਧਨਾ, ਨਵਾਚਾਰ ਤੇ ਸਸ਼ਾਸਤਰੀ ਪਰੰਪਰਾਵਾਂ ਪ੍ਤੀ ਸਮਰਪਣ ਦੇ ਮਾਧਿਅਮ ਰਾਹੀਂ ਹਿੰਦੁਸਤਾਨ ਅਤੇ 20 ਤੋਂ ਵੱਧ ਦੇਸ਼ਾਂ ਦੇ ਅਨੇਕ ਵੱਕਾਰੀ ਸੰਗੀਤ ਸਮਾਰੋਹਾਂ ਤੇ ਸੱਭਿਆਚਾਰਕ ਆਯੋਜਨਾਂ ਵਿਚ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ ਹਨ। ਸੰਗੀਤ ਦੇ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਦੇ ਨਾਲ-ਨਾਲ ਪ੍ਰਿਯੰਕ ਕ੍ਰਿਸ਼ਨ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਸੰਗੀਤ ਅਧਿਆਪਕ ਵਜੋਂ ਵੀ ਕਾਰਜਸ਼ੀਲ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਅਤੇ ਕਲਾ ਦੋਵਾਂ ਖੇਤਰਾਂ ਵਿਚ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਸੰਗੀਤ ਪ੍ਰੇਮੀਆਂ ਅਤੇ ਵਿਸ਼ੇਸ਼ਗਿਆਂ ਵਲੋਂ ਸਮਾਨ ਰੂਪ ਵਿਚ ਸਰਾਹਿਆ ਗਿਆ ਹੈ। ਉਸਤਾਦ ਬਿਸਮਿੱਲਾ ਖਾਂ ਯੁਵਾ ਪੁਰਸਕਾਰ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਸੰਗੀਤ ਨਾਟਕ ਅਕਾਦਮੀ ਵਲੋਂ ਨੌਜਵਾਨ ਕਲਾਕਾਰਾਂ ਨੂੰ ਦਿੱਤਾ ਜਾਣ ਵਾਲਾ ਇਕ ਵੱਕਾਰੀ ਰਾਸ਼ਟਰੀ ਸਨਮਾਨ ਹੈ। ਇਹ ਪੁਰਸਕਾਰ ਸੰਗੀਤ, ਨ੍ਰਿਤ ਤੇ ਰੰਗਮੰਚ ਦੇ ਖੇਤਰ ਵਿਚ ਉਤਕ੍ਰਿਸ਼ਟ ਯੋਗਦਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਸਨਮਾਨਿਤ ਕਰਦਾ ਹੈ। ਪ੍ਰਿਯੰਕ ਕ੍ਰਿਸ਼ਨ ਦਾ ਇਸ ਸਨਮਾਨ ਲਈ ਚੋਣ ਭਾਰਤੀ ਸ਼ਾਸਤਰੀ ਸੰਗੀਤ ਜਗਤ, ਉਨ੍ਹਾਂ ਦੇ ਗੁਰੂਜਨਾਂ, ਪਰਿਵਾਰ ਤੇ ਸ਼ੁਭਚਿੰਤਕਾਂ ਲਈ ਮਾਣ ਦਾ ਵਿਸ਼ਾ ਹੈ। ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ, ਵਾਈਸ-ਪ੍ਰਿੰਸੀਪਲ ਸ਼ਮੀਮ ਅੰਸ਼ਾਰੀ ਤੇ ਸਮੂਹ ਸਟਾਫ ਨੇ ਪ੍ਰਿਯੰਕ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।

ਪਿਛਲੀ ਖ਼ਬਰ ਡਰੇਨੇਜ ਵਿਭਾਗ ਵਲੋਂ ਡਰੇਨਾਂ ਦੀ ਸਫਾਈ ਦਾ ਕੰਮ ਸ਼ੁਰੂ ਅਗਲੀ ਖ਼ਬਰ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਵਿਖੇ ਅੱਜ ਮਨਾਇਆ ਜਾਵੇਗਾ ਮੱਸਿਆ ਦਾ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।