08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਾ ਸਰਕਾਰ ਵਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਮਹਿਲਾਵਾਂ ਨੂੰ ਲਾਭ ਦੇਣ ਲਈ �ਔੜ ਸਕੂਲ ਵਿਖੇ ਨਿਯੁਕਤ ਸਖੀਆਂ ਲਈ ਟ੍ਰੇਨਿੰਗ ਕੈਂਪ ਲਗਾਇਆ�

ਅਜੀਤ ਡੈਸਕ 16-06-2026

 ਸੂਔੜ/ਝਿੰਗੜਾਂ, 15 ਜੂਨ (ਕੁਲਦੀਪ ਸਿੰਘ ਝਿੰਗੜ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ �ੜ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਮਹਿਲਾਵਾਂ ਨੂੰ ਲਾਭ ਦੇਣ ਲਈ ਵੱਖ-ਵੱਖ ਪਿੰਡਾਂ ਦੀਆਂ ਨਿਯੁਕਤ ਕੀਤੀ ਸਖੀਆਂ ਨੂੰ ਟ੍ਰੇਨਿੰਗ ਦੇਣ ਲਈ ਪੂਰਨ ਪੰਕਜ ਸ਼ਰਮਾ ਸੀ. ਡੀ. ਪੀ. �. �ੜ ਦੀ ਅਗਵਾਈ ਹੇਠ ਟ੍ਰੇਨਿੰਗ ਕੈਂਪ ਲਗਾਇਆ। ਜਿਸ ਵਿਚ �ੜ ਇਲਾਕੇ ਨਾਲ ਜੁੜੇ ਪਿੰਡਾਂ ‘ਚੋਂ ਨਿਯੁਕਤ ਕੀਤੀਆਂ ਸਖੀਆਂ ਨੇ ਭਾਗ ਲਿਆ। ਇਸ ਮੌਕੇ ਮਨਦੀਪ ਕੌਰ ਸੁਪਰਵਾਈਜ਼ਰ ਨੇ ਇਕੱਤਰ ਸਖੀਆਂ ਨੂੰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਦੇ ਫਾਰਮ ਭਰਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਮਾਵਾਂ ਧੀਆਂ ਦੇ ਫਾਰਮ ਭਰੇ ਜਾਣਗੇ। ਜਿਸ ਵਿਚ ਜਨਰਲ ਮਹਿਲਾਵਾਂ ਨੂੰ 1000 ਰੁਪਏ ਤੇ ਐਸ. ਸੀ. ਮਹਿਲਾਵਾਂ ਨੂੰ 1500 ਰੁਪਏ ਸਕੀਮ ਦਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਦੀਆਂ ਪੈਨਸ਼ਨ ਲੈਣ ਵਾਲੀਆਂ ਮਹਿਲਾਵਾਂ ਅਤੇ ਇਨਕਮ ਟੈਕਸ ਭਰਨ ਵਾਲਿਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਉਨ੍ਹਾਂ ਸਮੂਹ ਸਖੀਆਂ ਨੂੰ ਘਰ-ਘਰ ਜਾ ਕੇ ਫਾਰਮ ਭਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਨਿਯੁਕਤ ਕੀਤੀਆਂ ਸਮੂਹ ਸਖੀਆਂ ਨੂੰ ਫਾਰਮ ਵੰਡੇ ਗਏ। ਇਸ ਮੌਕੇ ਸਖੀਆਂ ਵਾਸਤੇ ਸਰਕਾਰ ਵਲੋਂ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਲਾਲੋ ਮਜਾਰਾ, ਸੁੱਚਾ ਸਿੰਘ ਝਿੰਗੜ ਐਲ. ਆਈ. ਸੀ., ਨਿਰਮਲ ਸਿੰਘ ਢੰਡਾ, ਜਸਵੀਰ ਸਿੰਘ ਕਲੇਰ, ਮਨਜੋਤ ਕੌਰ ਨੂਰਪੁਰ, ਹਰਕੇਸ਼ ਰਾਣੀ ਸੁਪਰਵਾਈਜ਼ਰ, ਸੰਦੀਪ ਸਿੰਘ ਸੀਨੀਅਰ ਸਹਾਇਕ �ੜ, ਬਲਵੀਰ ਕੌਰ ਲੜੋਆ, ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ, ਨੰਬਰਦਾਰ ਬੂਟਾ ਸਿੰਘ ਤਲਵੰਡੀ ਫੱਤੂ, ਅਵਤਾਰ ਕੌਰ, ਇੰਦਰਜੀਤ ਕੌਰ ਗਰੇਵਾਲ, ਕਮਲਜੀਤ ਕੌਰ ਖਾਲਸਾ, ਕਮਲਜੀਤ ਕੌਰ, ਜਸਵੀਰ ਕੌਰ, ਗੁਰਲੀਨ ਕੌਰ, ਪ੍ਰਭਦੀਪ ਰੱਲ੍ਹ, ਸੁਨੀਤਾ ਰਾਣੀ, ਅਮਨਦੀਪ ਕੌਰ, ਕਮਲ ਜੋਤ, ਪਰਮਜੀਤ ਕੌਰ, ਕਮਲਜੀਤ ਕੌਰ, ਰੀਤਾ ਰਾਣੀ, ਜੋਗਿੰਦਰ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਰੇਸ਼ਮ ਕੌਰ, ਗੁਰਲੀਨ ਕੌਰ, ਮਹਿੰਦਰ ਕੌਰ, ਬਲਵੀਰ ਕੌਰ ਲੜੋਆ, ਮਨਜੋਤ ਕੌਰ ਲੜੋਆ, ਸਿਰੋਜ ਰਾਣੀ ਸ਼ੇਖੂਪੁਰ, ਦਵਿੰਦਰ ਸਿੰਘ ਏ. ਐਸ. ਆਈ., ਗੁਰਦੇਵ ਰਾਮ ਪੰਚ, ਡਾ. ਦਲਜੀਤ ਸਿੰਘ ਢਿੱਲੋਂ ਤਲਵੰਡੀ ਫੱਤੂ, ਰਾਜੀਵ ਰਾਣਾ ਸ਼ੇਖੂਪੁਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸ਼ਿਵਾਲਿਕ ਹੋਟਲ ਵਿਖੇ ਹੋਈ ਕਰਨੈਲ ਸਿੰਘ ਗੋਰਾ ਸੈਣੀ ਨਮਿਤ ਅੰਤਿਮ ਅਰਦਾਸਬ ਅਗਲੀ ਖ਼ਬਰ ਪਟਿਆਲਾ ਵਿਖੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਸਿਖਲਾਈ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।