08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 16-06-2026

ਬਹਿਰਾਮ, 15 ਜੂਨ (ਸਰਬਜੀਤ ਸਿੰਘ ਰਾਣਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਚੱਕ ਰਾਮੂੰ ਵਿਖੇ ਪ੍ਰਬੰਧਕ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ 1984 ਦੇ ਘੱਲੂ-ਘਾਰੇ ‘ਚ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ। 12 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 14 ਜੂਨ ਨੂੰ ਪਾਏ ਗਏ ਉਪਰੰਤ ਭਾਈ ਜਗਜੀਤ ਸਿੰਘ ਮੁੱਖ ਗ੍ਰੰਥੀ ਤੇ ਭਾਈ ਸ਼ਰਨਦੀਪ ਸਿੰਘ ਜਲੰਧਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਅਮਰਜੀਤ ਸਿੰਘ ਚਾਹਲ, ਸੁਖਚਰਨ ਸਿੰਘ ਜੌਹਲ, ਸੁਖਵਿੰਦਰ ਸਿੰਘ ਚਾਹਲ, ਪਰਮਜੀਤ ਸਿੰਘ ਢੇਸੀ, ਜਗਤਾਰ ਸਿੰਘ ਚਾਹਲ, ਸਰਬਜੀਤ ਸਿੰਘ ਰਾਣਾ, ਹਰਜਾਪ ਸਿੰਘ ਖਾਲਸਾ, ਸੁਖਦੀਪ ਸਿੰਘ ਸੁੱਖਾ, ਪਰਮਜੀਤ ਸਿੰਘ ਮੰਡੇਰ, ਦਵਿੰਦਰ ਸਿੰਘ ਮੰਡੇਰ, ਹਰਬੰਸ ਸਿੰਘ, ਗੁਰਦੇਵ ਸਿੰਘ ਚਾਹਲ, ਹਰਪ੍ਰੀਤ ਸਿੰਘ ਚਾਹਲ, ਸੁਖਵਿੰਦਰ ਸਿੰਘ ਛੋਕਰ, ਸੁਖਦੇਵ ਸਿੰਘ ਭਿੰਦਾ, ਰਣਜੀਤ ਸਿੰਘ, ਅਰੁਣ ਕੁਮਾਰ, ਆਦਿ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ 5911 ਕ੍ਰਿਕਟ ਕਲੱਬ ਰਾਹੋਂ ਨੇ ਕਰਵਾਇਆ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ‘ਸੰਗੀਤਕ ਦੁਪਹਿਰ’ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।