12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਭੁੱਲੇਵਾਲ ਰਾਠਾਂ ਵਲੋਂ ਢਾਡੀ ਜਸਦੀਪ ਸਿੰਘ ਨਾਗਰਾ ਦਾ ਸਨਮਾਨ

ਅਜੀਤ ਡੈਸਕ 23-06-2026

ਸਮੁੰਦੜਾ, 22 ਜੂਨ (ਤੀਰਥ ਸਿੰਘ ਰੱਕੜ)-ਪਿੰਡ ਘਾਗੋਂ ਗੁਰੂ ਵਿਖੇ ਗੁਰਦੁਆਰਾ ਬਾਬਾ ਗੰਗ ਦਾਸ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਸਮਾਗਮ ਦੌਰਾਨ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹਲਕਾ ਇੰਚਾਰਜ ਸ਼ੋ੍ਮਣੀ ਅਕਾਲੀ ਦਲ (ਬ) ਗੜ੍ਹਸ਼ੰਕਰ ਵਲੋਂ ਪ੍ਰਸਿੱਧ ਢਾਡੀ ਗਿਆਨੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲੇ ਜਥੇ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਜੀਵਨ, ਸਿੱਖ ਸ਼ਹੀਦਾਂ ਤੇ ਕੌਮੀ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਢਾਡੀ ਜਥਿਆਂ, ਕਵੀਸ਼ਰਾਂ ਤੇ ਕਥਾ ਵਾਚਕਾਂ ਦਾ ਜਿੰਨਾ ਸਨਮਾਨ ਕੀਤਾ ਜਾਵੇ ਉਹ ਥੋੜਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਾਡੇ ਗੌਰਵਮਈ ਇਤਿਹਾਸ ਤੋਂ ਸੇਧ ਲੈ ਕੇ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜੀਉਣ ਦੀ ਜਾਂਚ ਸਿੱਖਣੀ ਚਾਹੀਦੀ ਹੈ। ਇਸ ਮੌਕੇ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ, ਬਲਵੀਰ ਸਿੰਘ ਟੱਪਰੀਆਂ, ਤਰਲੋਕ ਸਿੰਘ ਨਾਗਪਾਲ ਸੀਨੀਅਰ ਅਕਾਲੀ ਆਗੂ, ਜਗਦੀਸ਼ ਸਿੰਘ ਦੀਸ਼ਾ, ਹਰਪਾਲ ਸਿੰਘ ਨੰਗਲਾਂ, ਜਗਤਾਰ ਸਿੰਘ ਨੰਗਲਾਂ, ਗੁਰਪਾਲ ਸਿੰਘ ਰੋੜ ਮਜਾਰਾ, ਤਾਰਾ ਸਿੰਘ ਸਿੰਬਲ ਮਜਾਰਾ, ਜਸਵੀਰ ਸਿੰਘ ਸੜੋਆ, ਮਾ. ਸੰਤੋਖ ਸਿੰਘ, ਕਾਬਲ ਸਿੰਘ ਰਾਠੌਰ, ਮਦਨ ਸਿੰਘ ਮੁਸਾਫਿਰ, ਬਲਕਾਰ ਸਿੰਘ ਬੇਲੀ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਪੰਜਾਬ ਸਰਕਾਰ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ ਤੇ ਉਨ੍ਹਾਂ ਨੂੰ ਬਣਦਾ ਰੋਜ਼ਗਾਰ ਪ੍ਰਦਾਨ ਕਰੇ-ਬਲਦੇਵ ਭਾਰਤੀ... ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਚੌਰ ਦੀ ਮਹੀਨਾਵਾਰ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।