ਰਾਹੋਂ, 23 ਜੂਨ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹਿਰ ਦੇ ਦੁਕਾਨਦਾਰਾਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਅਹਿਮ ਮੀਟਿੰਗ ਦਾ ਪ੍ਰਬੰਧ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਦੀ ਦੁਕਾਨ ‘ਤੇ ਕੀਤਾ। ਜਿਸ ਵਿਚ ਡੀ. ਐੱਸ. ਪੀ. ਪੰਕਜ ਸ਼ਰਮਾ ਤੇ ਥਾਣਾ ਮੁਖੀ ਰਾਹੋਂ ਇੰਸਪੈਕਟਰ ਸੁਖਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਿਸ ਵਿਚ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਨੇ ਆਪਣੀਆਂ ਆਉਣ ਵਾਲੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਨੂੰ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖਿਆ। ਮੀਟਿੰਗ ਦੌਰਾਨ ਚੋਰੀਆਂ ਦੀਆਂ ਘਟਨਾਵਾਂ, ਬਾਜ਼ਾਰ ਵਿਚ ਕਾਨੂੰਨ-ਵਿਵਸਥਾ ਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਡੀ. ਐੱਸ. ਪੀ. ਪੰਕਜ ਸ਼ਰਮਾ ਤੇ ਰਾਹੋਂ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਪਾਲ ਸਿੰਘ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਤ ਦੇ ਸਮੇਂ ਪੀ. ਸੀ. ਆਰ. ਦੀ ਗਸ਼ਤ ਵਧਾਈ ਜਾਵੇਗੀ। ਦੁਕਾਨਦਾਰਾਂ ਵਲੋਂ ਵੀ ਰਾਤ ਨੂੰ ਚੌਕੀਦਾਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਕਾਲਾ, ਅਰੁਣ ਦੁੱਗਲ, ਜਗਦੀਪ ਸਿੰਘ ਪਾਹਵਾ, ਬੰਟੀ ਗਾਬਾ, ਜਸਵਿੰਦਰ ਸਿੰਘ ਲੌਂਗੀਆ, ਮਨੀਸ਼ ਅਰੋੜਾ, ਮਾਨਵ ਗਾਬਾ, ਵਿਸ਼ਾਲ ਚੋਪੜਾ, ਹਰਸ਼ ਗਾਬਾ, ਸੁਖਪ੍ਰੀਤ ਸਿੰਘ, ਜਤਿਨ ਗਾਬਾ, ਰਾਜਵੀਰ ਸਿੰਘ, ਸੁਭਾਸ਼ ਅਰੋੜਾ, ਡਾ. ਵਰਿੰਦਰ ਪਾਲ ਸਿੰਘ ਸਿੱਧੂ, ਸੰਦੀਪ ਕੁਮਾਰ ਜਾਂਗੜਾ, ਕਰਨ ਸ਼ਰਮਾ, ਮਿੰਕਾ ਕਲਾਥ ਹਾਊਸ, ਸੰਨੀ ਪੋਪਲੀ, ਸਾਗਰ ਸਿੰਘ, ਅਮਿਤ ਗਾਬਾ, ਜਸਵਿੰਦਰ ਸਿੰਘ, ਮਨਦੀਪ ਸਿੰਘ, ਬੂਟਾ ਰਾਮ ਗਾਬਾ, ਵਿਨੈ ਗਾਬਾ, ਪ੍ਰਿੰਸ ਗਾਬਾ, ਸਰਬਜੀਤ ਸਿੰਘ, ਜਤਿੰਦਰ ਸਿੰਘ ਮਹਿਮੀ, ਸਤਨਾਮ ਸਿੰਘ ਸੈਣੀ ਤੋਂ ਇਲਾਵਾ ਹੋਰ ਦੁਕਾਨਦਾਰ ਹਾਜ਼ਿਰ ਸਨ।
ਦੁਕਾਨਦਾਰਾਂ ਤੇ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ
ਅਜੀਤ ਡੈਸਕ
24-06-2026