21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਲੇਖਾ ਕਲਰਕ ਰਵੀ ਕੁਮਾਰ ਨੇ ਸੰਭਾਲਿਆ ਚਾਰਜ

ਅਜੀਤ ਡੈਸਕ 24-06-2026

ਸੜੋਆ, 23 ਜੂਨ (ਹਰਮੇਲ ਸਹੂੰਗੜਾ)-ਬੀ. ਡੀ. ਪੀ. ਓ. ਦਫ਼ਤਰ ਸੜੋਆ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੇਖਾ ਕਲਰਕ ਦੀ ਅਸਾਮੀ ਖਾਲੀ ਪਈ ਹੋਣ ਕਰਕੇ ਸਰਕਾਰ ਵਲੋਂ ਇਸ ਅਸਾਮੀ ਨੂੰ ਆਖਰਕਾਰ ਭਰ ਦਿੱਤਾ ਗਿਆ ਹੈ। ਇਸ ਬਾਰੇ ਬੀ. ਡੀ. ਪੀ. ਓ. ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਲੇਖਾ ਕਲਰਕ ਰਵੀ ਕੁਮਾਰ ਪਹਿਲਾਂ ਜੋ ਕਿ ਗੰਡੀਵਿੰਡ ਜ਼ਿਲ੍ਹਾ ਤਰਨ ਤਾਰਨ ਵਿਖੇ ਬੀ. ਡੀ. ਪੀ. ਓ. ਦਫਤਰ ਵਿਖੇ ਸੇਵਾਵਾਂ ਨਿਭਾ ਰਹੇ ਸਨ। ਸਰਕਾਰ ਵਲੋਂ ਉਨ੍ਹਾਂ ਦੀ ਇਹ ਨਿਯੁਕਤੀ ਬੀ. ਡੀ. ਪੀ. ਓ. ਦਫਤਰ ਸੜੋਆ ਵਿਖੇ ਲੇਖਾ ਕਲਰਕ ਵਜੋਂ ਨਿਯੁਕਤੀ ਕਰ ਦਿੱਤੀ ਗਈ ਹੈ। ਬੀ. ਡੀ. ਪੀ. ਓ. ਨੇ ਦੱਸਿਆ ਕਿ ਲੇਖਾ ਕਲੱਰਕ ਆਉਣ ਨਾਲ ਦਫਤਰ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਇਸ ਮੌਕੇ ਸ਼ਿਵ ਰਾਮ ਕਲਰਕ, ਗੁਰਮੀਤ ਸਿੰਘ ਕੰਪਿਊਟਰ ਓਪਰੇਟਰ, ਰਾਕੇਸ਼ ਕੁਮਾਰ ਸੈਕਟਰੀ, ਸੁਖਦੇਵ ਸਿੰਘ ਸੈਕਟਰੀ, ਅਸ਼ੋਕ ਕੁਮਾਰ ਪੰਚਾਇਤ ਸਕੱਤਰ, ਸੁਰਿੰਦਰ ਪਾਲ ਪਟਵਾਰੀ ਤੇ ਸੰਦੀਪ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ 7ਵਾਂ ਭੰਗੜਾ ਸਿਖਲਾਈ ਕੈਂਪ ਸਫ਼ਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਕੇਂਦਰੀ ਰਾਜ ਰੇਲ ਮੰਤਰੀ ਨੂੰ ਓਵਰਬ੍ਰਿਜ ਬਣਾਉਣ ਲਈ ਭਾਜਪਾ ਮੋਰਚਾ ਵਲੋਂ ਮੰਗ ਪੱਤਰ-ਚੇਤ ਰਾਮ ਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।