25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬਾਬਾ ਹਾਲ ਮਸਤ ਜੋੜ ਮੇਲਾ ਪਹਿਲੀ ਤੋਂ ਸ਼ੁਰੂ

ਅਜੀਤ ਡੈਸਕ 26-06-2026

ਘੁੰਮਣਾਂ, 25 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਰੌਜ਼ਾ ਬਾਬਾ ਹਾਲ ਮਸਤ ਦੇ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਮੁੱਖ ਸੇਵਾਦਾਰ ਬੀਬੀ ਸ਼ਿੰਦੀ ਤੇ ਪ੍ਰਧਾਨ ਕੁਲਵਿੰਦਤਰ ਸਿੰਘ ਕਾਕਾ ਦੀ ਰਹਿਨੁਮਾਈ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 1, 2 ਤੇ 3 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। 1 ਜੁਲਾਈ ਨੂੰ ਮਹਿੰਦੀ, ਕਵਾਲੀਆਂ ਨਕਲਾਂ ਤੇ ਰਾਤ ਨੂੰ ਡਰਾਮਾ ਹੋਵੇਗਾ। 2 ਜੁਲਾਈ ਝੰਡੇ ਦੀ ਰਸਮ, ਸਲਾਮਤ ਅਲੀ ਮਤੋਈ, ਮਲੇਰ ਕੋਟਲਾ ਕਵਾਲੀਆਂ ਕਰਨਗੇ। 3 ਜੁਲਾਈ ਨੂੰ ਗਾਇਕ ਮਨਮੀਤ ਮੇਵੀ, ਗਾਇਕ ਕਾਸ਼ੀ ਨਾਥ ਅਤੇ ਗਾਇਕ ਪਰਵੇਜ਼ ਆਲਮ ਪ੍ਰੋਗਰਾਮ ਪੇਸ਼ ਕਰਨਗੇ। ਲੰਗਰ ਦੀ ਸੇਵਾ ਸਵ: ਜੋਗਿੰਦਰ ਪਾਲ ਦਾ ਪਰਿਵਾਰ, ਵਿਜੈ ਕੁਮਾਰ ਅਮਰੀਕਾ, ਫਲਦਾਰ ਬੂਟਿਆਂ ਦੀ ਸੇਵਾ ਸਰਤਾਜ ਪੁੱਤਰ ਗੁਰਪ੍ਰੀਤ ਸਿੰਘ ਕੈਨੇਡਾ, ਪਕੌੜਿਆਂ ਦੀ ਸੇਵਾ ਪਰਮਿਸ਼ ਝੱਮਟ ਪੁੱਤਰ ਪਵਨ ਕੁਮਾਰ ਪੁਰਤਗਾਲ, ਹਰਦੀਪ ਸਿੰਘ ਯੂ. ਕੇ., ਗੁਰਨਿੰਦਰ ਸਿੰਘ ਲਾਡੀ ਗਿੱਧਾ ਭੰਗੜਾ ਗਰੁੱਪ, ਬਲਦੇਵ ਰਾਮ, ਸਰਪੰਚ ਰਾਜ ਕੁਮਾਰ, ਇੰਦਰਜੀਤ ਸਿੰਘ ਕੈਨੇਡਾ ਠੰਢ-ਮਿੱਠੇ ਜਲ ਦੀ ਛਬੀਲ, ਵਾਟਰ ਪਰੂਫ ਟੈਂਟ ਦੀ ਸੇਵਾ ਬਲਵੀਰ ਸਿੰਘ ਉਸਮਾਨਪੁਰ, ਨਕਲਾਂ ਦੀ ਸੇਵਾ ਜਸਵੀਰ ਸਿੰਘ ਤੱਖਰ ਬੋਬੀ ਸਟੂਡੀਓ, ਬੀਬੀ ਕੁਸ਼ਲਿਆ ਦੇਵੀ, ਬਾਬਾ ਸੁਰਿੰਦਰ ਕੁਮਾਰ ਜਲੰਧਰ ਸੇਵਾ ਨਿਭਾਉਣਗੇ। ਵਿਸ਼ੇਸ਼ ਸਹਿਯੋਗ ਸਾਬਕਾ ਚੇਅਰਮੈਨ ਤੀਰਥ ਸਿੰਘ, ਸਰਪੰਚ ਰਾਜ ਕੁਮਾਰ, ਮਨਜੀਤ ਕੌਰ ਪੰਚ, ਕੰਚਨ ਝੱਮਟ ਪੰਚ, ਪ੍ਰਭਜੋਤ ਕੌਰ ਪੰਚ, ਗੁਰਨਿੰਦਰ ਸਿੰਘ ਪੰਚ, ਡਾ. ਬਿਸ਼ੰਭਰ ਲਾਲ ਪੰਚ, ਚਰਨਦਾਸ ਪੰਚ, ਸਤਪਾਲ ਪੰਚ, ਪੋਪਾ, ਸੁਨੀਲ ਕੁਮਾਰ, ਅਮਰਜੀਤ, ਨਿੰਦੀ, ਸੁੱਖਾ ਦੁਬਈ, ਵਿੱਪਾ, ਗੋਲਡੀ, ਨਿਤੀਨ, ਅਮਿਤ, ਮਿੱਠਾ, ਲਾਡੀ, ਮੁਖਤਿਆਰ, ਕਾਲੀ, ਇੰਦਰਜੀਤ ਅਮਰੀਕਾ, ਪ੍ਰਦੀਪ ਕੁਮਾਰ ਤੇ ਹਰਕੀਰਤਨ ਸਿੰਘ ਕਰਨਗੇ।

ਪਿਛਲੀ ਖ਼ਬਰ ਦੋਆਬਾ ਕਾਲਜ ਛੋਕਰਾਂ ਵਿਖੇ ਕਰਵਾਇਆ ਵਿਸ਼ਾਲ ਸੈਮੀਨਾਰ ਅਗਲੀ ਖ਼ਬਰ ਭਾਰਟਾ ਖੁਰਦ ਵਿਖੇ ‘ਆਤਮਾ’ ਸਕੀਮ ਤਹਿਤ ‘ਫਾਰਮਰ ਸਾਇੰਟਿਸਟ ਇੰਟਰੈਕਸ਼ਨ ਕੈਂਪ’ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।