17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਭੁਗਤਾਨ ਨੂੰ ਤੇਜ਼ ਤੇ ਸਰਲ ਬਣਾਉਣ ਦੀ ਕੀਤੀ ਮੰਗ

ਅਜੀਤ ਡੈਸਕ 29-06-2026

ਬੰਗਾ, 28 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਇਨਸਾਫ਼ ਦੀ ਅਵਾਜ਼ ਜਥੇਬੰਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਸਟੇਟ ਵਿੱਤ ਸਕੱਤਰ ਸ. ਗੁਰਦੀਪ ਸਿੰਘ ਝਿੱਕਾ ਦੀ ਪ੍ਰਧਾਨਗੀ ਹੇਠ ਬੰਗਾ ਵਿਖੇ ਹੋਈ, ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਗੁਰਦੀਪ ਸਿੰਘ ਝਿੱਕਾ, ਅਮਰੀਕ ਸਿੰਘ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਜਸਵੀਰ ਸਿੰਘ ਝਿੱਕਾ, ਮਲਕੀਤ ਸਿੰਘ ਖਮਾਚੋਂ ਅਤੇ ਰਣਜੀਤ ਸਿੰਘ ਨਵਾਂਸ਼ਹਿਰ ਨੇ ਸਾਂਝੇ ਤੌਰ ’ਤੇ ਆਖਿਆ ਕਿ ਜਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਮੀਟਿੰਗ ਵਿਚ ਹਾਜ਼ਰ ਜਥੇਬੰਦੀ ਦੇ ਸਾਰੇ ਵਰਕਰਾਂ ਅਤੇ ਪਰਲ ਨਿਵੇਸ਼ਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਤੁਸੀਂ ਆਪਣੀਆਂ-ਆਪਣੀਆਂ ਪਾਲਿਸੀਆਂ ਦੇ ਸਾਰੇ ਵੇਰਵੇ ਜਥੇਬੰਦੀ ਦੀ ਵੈੱਬਸਾਈਟ ’ਤੇ ਜਾ ਕੇ ਅਪਲੋਡ ਕੀਤੇ ਜਾਣ। ਇਸ ਦੇ ਨਾਲ ਹੀ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਜਥੇਬੰਦੀ ਦੇ ਮੁੱਢਲੇ ਢਾਂਚੇ ਦਾ ਵਿਸਥਾਰ ਕਰਦਿਆਂ ਜਥੇਬੰਦੀ ਦੇ ਆਨਲਾਈਨ ਮੈਂਬਰ ਬਨਣ ਲਈ ਆਪਣੇ-ਆਪਣੇ ਨਿੱਜੀ ਵੇਰਵਾ ਜਥੇਬੰਦੀ ਦੇ ਪੋਰਟਲ ’ਤੇ ਜਲਦੀ ਅਪਲੋਡ ਕੀਤੇ ਜਾਣ। ਇਸ ਤੋਂ ਇਲਾਵਾ ਗੁਰਦੀਪ ਸਿੰਘ ਝਿੱਕਾ ਨੇ ਭਾਰਤ ਸਰਕਾਰ ਤੇ ਲੋਢਾ ਕਮੇਟੀ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਭੁਗਤਾਨ ਪ੍ਰੀਕਿਰਿਆ ਨੂੰ ਤੇਜ਼ ਕਰਨ ਲਈ ਲੈਂਡ ਅਲਾਟਡ, ਡੈੱਥ ਕੇਸ ਤੇ ਕੁੱਝ ਹੋਰ ਭੁਗਤਾਨ ਵਿਚ ਆ ਰਹੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਜਲਦੀ-ਜਲਦੀ ਸੋਧ ਪੋਰਟਲ ਖੋਲ੍ਹਿਆ ਜਾਵੇ ਅਤੇ ਕੰਪਨੀ ਦੀਆਂ ਪ੍ਰਾਪਰਟੀਆਂ ਨੂੰ ਸੇਲ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਜਲਦੀ ਹੀ ਜਥੇਬੰਦੀ ਵਲੋਂ ਵੱਡੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ, ਜਿਸ ਵਾਸਤੇ ਜਥੇਬੰਦੀ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਨ ਨੂੰ ਹੁਣ ਤੋਂ ਹੀ ਤਿਆਰ ਰਹਿਣਾ ਹੋਵੇਗਾ। ਇਸ ਮੌਕੇ ਮਾਸਟਰ ਰਮੇਸ਼ ਕੁਮਾਰ ਪਠਲਾਵਾ, ਮਲਕੀਤ ਸਿੰਘ ਲਧਾਣਾ ਉੱਚਾ, ਡਾ. ਗੋਪਾਲ ਦਾਸ, ਹਰੀ ਓਮ ਪੋਸੀ, ਮਨੀ ਸਿੰਘ ਬੰਗਾ, ਗੁਰਦੇਵ ਸਿੰਘ ਸੁੱਜੋਂ, ਅਮਰਜੀਤ ਸਿੰਘ ਸੂਰਾਪੁਰ, ਬਲਵੀਰ ਸਿੰਘ ਮੰਢਾਲੀ, ਹਰਭਜਨ ਸਿੰਘ ਸੂਰਾਪੁਰ ਤੋਂ ਇਲਾਵਾ ਜਥੇਬੰਦੀ ਦੀਆਂ ਮਹਿਲਾਂ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਪ੍ਰਤਾਪ ਸਿੰਘ ਕੈਰੋਂਵਾਲ ਬਲਾਕ ਕਾਂਗਰਸ ਕਮੇਟੀ ਤਰਨ ਤਾਰਨ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮੁੱਖ ਮੰਤਰੀ ਮਹਿਲਾ ਸਤਿਕਾਰ ਸਕੀਮ ਤਹਿਤ ਪਿੰਡ ਦੌਲਤਪੁਰ ’ਚ ਫਾਰਮ ਭਰਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।