03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕੇ. ਵੀ. ਕੇ. ਲੰਗੜੋਆ ਵਲੋਂ ‘ਖੇਤ ਬਚਾਓ ਅਭਿਆਨ’ ਤਹਿਤ ਜਾਗਰੂਕਤਾ ਕੈਂਪ

ਅਜੀਤ ਡੈਸਕ 30-06-2026

ਨਵਾਂਸ਼ਹਿਰ, 29 ਜੂਨ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੇ ਆਈ. ਸੀ. ਏ. ਆਰ.-ਅਟਾਰੀ, ਜ਼ੋਨ-1 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੀ ਅਗਵਾਈ ਹੇਠ ਕੇ. ਵੀ. ਕੇ. ਦੇ ਮੀਟਿੰਗ ਹਾਲ ਵਿਖੇ ‘ਖੇਤ ਬਚਾਓ ਅਭਿਆਨ’ ਵਿਸ਼ੇ ’ਤੇ ਇਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਖੇਤੀ ਵਿਗਿਆਨੀ ਡਾ. ਬਲਜੀਤ ਸਿੰਘ (ਕੀਟ ਵਿਗਿਆਨ) ਨੇ ਸਾਉਣੀ ਦੀਆਂ ਉੱਨਤ ਕਿਸਮਾਂ ਦੀ ਚੋਣ, ਹਰੀ ਖਾਦ ਦੀ ਵਰਤੋਂ ਅਤੇ ਪਾਣੀ ਦੀ ਸੰਭਾਲ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਦੀ ਪਰਖ ਨੂੰ ਲਾਜ਼ਮੀ ਦੱਸਿਆ ਅਤੇ ਝੋਨੇ ਦੀ ਫ਼ਸਲ ਨੂੰ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਉਣ ਦੇ ਤਕਨੀਕੀ ਗੁਰ ਸਾਂਝੇ ਕੀਤੇ। ਡਾ. ਤੇਜਬੀਰ ਸਿੰਘ (ਪਸ਼ੂ ਵਿਗਿਆਨ) ਨੇ ਹੁੰਮਸ ਭਰੇ ਮੌਸਮ ਵਿਚ ਪਸ਼ੂਆਂ ਦੇ ਬਚਾਅ ਲਈ ਫੋਗਰਾਂ ਦੀ ਥਾਂ ਸਪ੍ਰਿੰਕਲਰ ਵਰਤਣ ਦੀ ਸਲਾਹ ਦਿੱਤੀ, ਨਾਲ ਹੀ ਦੁਧਾਰੂ ਪਸ਼ੂਆਂ ਵਿੱਚ ਪ੍ਰਜਨਨ ਸਮੱਸਿਆਵਾਂ (ਅਨੈਸਟਰਸ/ਰਿਪੀਟ ਬਰੀਡਿੰਗ) ਰੋਕਣ ਲਈ ਏਰੀਆ ਸਪੈਸਿਫਿਕ ਮਿਨਰਲ ਮਿਕਸਚਰ ਦੀ ਵਰਤੋਂ ਕਰਨ ਤੇ ਚਾਰੇ ਦੀ ਗੁਣਵੱਤਾ ਲਈ ਮਿੱਟੀ ਪਰਖ ਕਰਵਾਉਣ ’ਤੇ ਜ਼ੋਰ ਦਿੱਤਾ। ਕੈਂਪ ਨੂੰ ਸੰਪੂਰਨਤਾ ਵਲ ਲਿਜਾਂਦਿਆਂ ਡਾ. ਪ੍ਰਦੀਪ ਕੁਮਾਰ ਨੇ ਕਿਸਾਨਾਂ ਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਬਣਾ ਕੇ ਸਿੱਧਾ ਐਕਸਪੋਰਟ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਘਿਓ, ਪਨੀਰ ਅਤੇ ਫਲੇਵਰਡ ਮਿਲਕ ਵਰਗੇ ਵੈਲਿਊ ਐਡਿਡ ਉਤਪਾਦ ਤਿਆਰ ਕਰਕੇ ਮੁਨਾਫ਼ਾ ਵਧਾਉਣ ਦਾ ਸੁਝਾਅ ਦਿੱਤਾ। ਸਮਾਗਮ ਵਿਚ ਰਾਣਾ ਸਿੱਧੂ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਮੋਹਨ ਸਿੰਘ ਤੇ ਪ੍ਰਦੀਪ ਸਿੰਘ ਸਮੇਤ ਕਈ ਪ੍ਰਗਤੀਸ਼ੀਲ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਪਿਛਲੀ ਖ਼ਬਰ ਸਿੰਚਾਈ ਟਿਊਬਵੈੱਲ ਦੀ ਮੰਗ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸੜਕ ਦਾ ਕੰਮ ਵਿਚਾਲੇ ਰੁਕਣ ਕਾਰਨ ਰਾਹਗੀਰ ਹੋ ਰਹੇ ਖੱਜਲ ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।