31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਿੰਡ ਲਧਾਣਾ ਉੱਚਾ ਵਿਖੇ ਏਅਰ ਕੰਪਰੈਸ਼ਰ ਦੀ ਟੈਂਕੀ ਫਟਣ ਨਾਲ ਹੋਇਆ ਜ਼ਬਰਦਸਤ ਧਮਾਕਾ

ਅਜੀਤ ਡੈਸਕ 03-07-2026
ਬੰਗਾ, 2 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਸ ਤਹਿਸੀਲ ਦੇ ਪਿੰਡ ਲਧਾਣਾ ਉੱਚਾ ਵਿਖੇ ਸ. ਮੇਜਰ ਸਿੰਘ (92) ਪੁੱਤਰ ਗੰਗਾ ਸਿੰਘ ਦੀ ਟਾਇਰਾਂ ਵਿੱਚ ਹਵਾ ਭਰਨ ਵਾਲੀ ਮਸ਼ੀਨ ‘ਏਅਰ ਕੰਪਰੈਸ਼ਰ’ ਦੀ ਹਵਾ ਵਾਲੀ ਟੈਂਕੀ ਅਚਨਚੇਤ ਫਟਣ ਨਾਲ ਭਿਆਨਕ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਉਕਤ ਮਰਹੂਮ ਸ. ਮੇਜਰ ਸਿੰਘ ਆਪਣੇ ਘਰ ਦੇ ਬਾਹਰ ਗੱਡੀਆਂ, ਸਾਈਕਲਾਂ, ਮੋਟਰ ਸਾਈਕਲਾਂ ਆਦਿ ਵਾਹਨਾਂ ਨੂੰ ਪੈਂਚਰ ਲਗਾਉਣ ਹਿੱਤ ਕਈ ਵਰ੍ਹਿਆਂ ਤੋਂ ਦੁਕਾਨ ਚਲਾ ਰਿਹਾ ਸੀ। ਅੱਜ ਸਵੇਰੇ ਤਕਰੀਬਨ ਨੌਂ ਕੁ ਵਜੇ ਜਦੋਂ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਤਾਂ ਹਵਾ ਵਾਲੀ ਟੈਂਕੀ ਫੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਸਬੰਧੀ ਮੌਕੇ ’ਤੇ ਹਾਜ਼ਰ ਪ੍ਰਤੱਖ ਦਰਸ਼ੀਆਂ ਵਿੱਚ ਸ਼ਾਮਲ ਮਰਹੂਮ ਮੇਜਰ ਸਿੰਘ ਦੇ ਦੋਹਤ ਜਵਾਈ ਸ. ਉਂਕਾਰ ਸਿੰਘ ਕਾਰੀ ਪਿੰਡ ਲਧਾਣਾ ਝਿੱਕਾ ਨੇ ਦੱਸਿਆ ਕਿ ਮਰਹੂਮ ਸ. ਮੇਜਰ ਸਿੰਘ ਜਦੋਂ ਘਰ ਤੋਂ ਬਾਹਰ ਪਿੰਡ ਦੀ ਵੱਡੀ ਗਲੀ ਵਿੱਚ ਕੰਮ ਕਰ ਰਹੇ ਸਨ ਤਾਂ ਉਕਤ ਹਵਾ ਵਾਲੀ ਟੈਂਕੀ ਫਟ ਗਈ ਜਿਸ ਨਾਲ ਮਰਹੂਮ ਸ. ਮੇਜਰ ਸਿੰਘ ਦੀ ਇਕ ਬਾਂਹ, ਸਿਰ ਦੀ ਖੋਪੜੀ ਫੱਟ ਗਈ। ਧਮਾਕਾ ਏਨਾ ਭਿਆਨਕ ਸੀ ਕਿ ਕਈ ਪਿੰਡ ਵਾਸੀਆਂ ਦੇ ਘਰ ਤੱਕ ਸੁਣਿਆ। ਨੇੜੇ ਘਰਾਂ ਵਾਲਿਆਂ ਨੇ ਉਨ੍ਹਾਂ ਦਾ ਸਰੀਰ, ਸਿਰ ਅਤੇ ਬਾਹਰ ਨਿਕਲੇ ਉਨ੍ਹਾਂ ਦੇ ਦਿਮਾਗ ਨੂੰ ਸਾਂਭਿਆ। ਉਹ ਆਪਣੇ ਪਿੱਛੇ ਉਨ੍ਹਾਂ ਦੇ ਕੋਲ ਰਹਿੰਦੀ ਉਨ੍ਹਾਂ ਦੀ ਧੀ ਪਰਮਜੀਤ ਕੌਰ, ਉਨ੍ਹਾਂ ਦਾ ਦੋਹਤਾ ਅਨਮੋਲ ਸਿੰਘ ਦੋ ਦੋਹਤੀਆਂ ਛੱਡ ਗਏ। ਉਨ੍ਹਾਂ ਦਾ ਸਰੀਰ ਬੁਰੀ ਤਰ੍ਹਾਂ ਫੱਟ ਚੁੱਕਾ ਸੀ ਜਿਸ ਕਰਕੇ ਬਿਨਾ ਦੇਰੀ ਕੀਤੇ। ਉਨ੍ਹਾਂ ਦਾ ਸਸਕਾਰ ਪਿੰਡ ਲਧਾਣਾ ਉੱਚਾ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਸੜਕ ਪਾਰ ਕਰਨ ਲੱਗੀ ਐਕਟਿਵਾ ਸਵਾਰ ਲੜਕੀ ਕਾਰ ਨਾਲ ਟਕਰਾਈ, ਲੱਤ ਟੁੱਟੀ ਅਗਲੀ ਖ਼ਬਰ ਬਲਾਚੌਰ ਹਲਕੇ ’ਚ ਬਿਸਤ ਦੁਆਬ ਨਹਿਰ ਟੁੱਟਣ ਦਾ ਖ਼ਤਰਾ ਟਲ਼ਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।