02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ -ਬਲਬੀਰ ਸਿੰਘ ਯੂ.ਐਸ.ਏ.

ਅਜੀਤ ਡੈਸਕ 14-07-2026

 ਉਸਮਾਨਪੁਰ, 12 ਜੁਲਾਈ (ਸੰਦੀਪ ਮਝੂਰ)- ਅੱਜ ਲਗਾਤਾਰ ਵਾਤਾਵਰਨ ਦੇ ਬਦਲ ਰਹੇ ਹਾਲਾਤ ਕਾਰਨ ਸਾਰੀ ਦੁਨੀਆਂ ਚਿੰਤਾ ਵਿਚ ਹੈ। ਤੇਜ਼ੀ ਨਾਲ ਹੋ ਰਿਹਾ ਜਲਵਾਯੂ ਪਰਿਵਰਤਨ ਸਾਡੇ ਲਈ ਖਤਰੇ ਦੀ ਘੰਟੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਘੇ ਸਮਾਜ ਸੇਵਕ, ਪ੍ਰਸਿੱਧ ਕਾਰੋਬਾਰੀ ਅਤੇ ਦਾਨੀ ਸੱਜਣ ਬਲਬੀਰ ਸਿੰਘ ਉਸਮਾਨਪੁਰ ਯੂ.ਐਸ.ਏ. ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਵਾਤਾਵਰਨ ਵਿੱਚ ਆਈ ਤਬਦੀਲੀ ਹਰ ਕਿਸੇ ਨੇ ਦੇਖੀ ਹੈ। ਇਸ ਲਈ ਸਾਨੂੰ ਇਸ ਸਮੱਸਿਆ ਦੇ ਹੱਲ ਲਈ ਇੱਕ ਮੰਚ ‘ਤੇ ਆ ਕੇ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਹੁਣ ਮਾਨਸੂਨ ਦਾ ਸਮਾਂ ਹੋਣ ਕਰਕੇ ਜੁਲਾਈ ਅਤੇ ਅਗਸਤ ਮਹੀਨੇ ਵਿਚ ਬੂਟੇ ਲਗਾਉਣਾ ਚੰਗੀ ਗੱਲ ਹੈ, ਜ਼ਿਆਦਾਤਰ ਬੂਟੇ ਬਾਰਿਸ਼ ਨਾਲ ਹੀ ਪਲ ਜਾਂਦੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਹਿੱਤ ਯੋਗਦਾਨ ਦੇਣ ਲਈ ਸਭ ਰਲ ਕੇ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਉਨ੍ਹਾਂ ਨੂੰ ਪਾਲੀਏ।

ਪਿਛਲੀ ਖ਼ਬਰ 2027 ’ਚ ਮੁੜ ਲਹਿਰਾਏਗਾ ‘ਆਪ’ ਦਾ ਪਰਚਮ - ਸਤਨਾਮ ਸਿੰਘ ਜਲਵਾਹਾ ਅਗਲੀ ਖ਼ਬਰ ਅਮਰੀਕਨ ਸਾਮਰਾਜਵਾਦ ਨਿਰਦੇਸ਼ਤ ਤੇ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਕਾਰਨ ਤੇਜ਼ੀ ਨਾਲ ਪਨਪ ਰਿਹਾ ਗੈਂਗਸਟਰਵਾਦ -ਕਰਨ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।