11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਖੇਡ ਸਟੇਡੀਅਮ ਦਾ ਸਮੁੱਚੀ ਪੰਚਾਇਤ ਵੱਲੋਂ ਉਦਘਾਟਨ

ਅਜੀਤ ਡੈਸਕ 13-07-2026

 ਸੜੋਆ, 12 ਜੁਲਾਈ (ਹਰਮੇਲ ਸਹੂੰਗੜਾ) - ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਉਸਾਰੇ ਜਾ ਰਹੇ ਖੇਡ ਸਟੇਡੀਅਮ ਜਲਦੀ ਹੀ ਤਿਆਰ ਕੀਤੇ ਜਾਣਗੇ। ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਵਿੱਚ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ, ਇਸੇ ਤਰ੍ਹਾਂ ਪਿੰਡ ਸਹੂੰਗੜਾ ਵਿਖੇ ਬਣਨ ਜਾ ਰਹੇ ਨਵੇਂ ਖੇਡ ਸਟੇਡੀਅਮ ਦੀ ਸ਼ੁਰੂਆਤ ਕਰਦੇ ਹੋਏ ਸਮੁੱਚੀ ਪੰਚਾਇਤ ਵੱਲੋਂ ਟੱਕ ਲਾ ਕੇ ਸ਼ੁਰੂਆਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ 33.75 ਲੱਖ ਨਾਲ ਇਹ ਖੇਡ ਸਟੇਡੀਅਮ ਤਿਆਰ ਹੋਵੇਗਾ। ਉਹਨਾਂ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਪਿੰਡ ਵਾਸਤੇ ਸਟੇਡੀਅਮ ਉਸਾਰ ਕੇ ਦਿੱਤਾ ਜਾ ਰਿਹਾ ਹੈ ਉੱਥੇ ਪਿੰਡ ਦੇ ਰਹਿੰਦੇ ਵਿਕਾਸ ਕੰਮਾਂ ਲਈ ਵੀ ਗ੍ਰਾਂਟ ਹੋਰ ਦਿੱਤੀ ਜਾਵੇ ਤਾਂ ਜੋ ਪਿੰਡ ਦੇ ਰਹਿੰਦੇ ਕਾਰਜ ਨੇਪਰੇ ਚੜ੍ਹਾਏ ਜਾ ਸਕਣ। ਇਸ ਮੌਕੇ ਮਾਸਟਰ ਮੁਖਤਿਆਰ ਸਿੰਘ ਸੋਹਲ, ਸੰਤੋਖ ਸਿੰਘ ਖੇਲਾ, ਅਜੀਤ ਪਾਲ ਸਿੰਘ ਖੇਲਾ ਪੰਚ, ਕੁਲਦੀਪ ਸਿੰਘ ਪੰਚ, ਰਛਪਾਲ ਸਿੰਘ ਪੰਚ, ਨਿਰਮਲ ਕੌਰ ਪੰਚ, ਗੁਰਪਾਲ ਕੌਰ ਪੰਚ, ਸਤਨਾਮ ਸਿੰਘ ਖੇਲਾ, ਹਰਨੇਕ ਸਿੰਘ ਖੇਲਾ, ਆਪ ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਸੁਖਵਿੰਦਰ ਸਿੰਘ ਸੋਹਲ, ਰਣਵੀਰ ਸਿੰਘ, ਦਵਿੰਦਰ ਸਿੰਘ, ਜੱਸਾ, ਠੇਕੇਦਾਰ ਦਿਲਬਾਗ ਸਿੰਘ, ਸਿੰਦਰਪਾਲ ਸਿੰਘ, ਰੂਪ ਚੰਦ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਹੋਰ ਖਿਡਾਰੀ ਹਾਜ਼ਰ ਸਨ।

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਕਾਂਗਰਸ ਆਗੂ ਡਾ: ਬਖਸ਼ੀਸ਼ ਸਿੰਘ ਦੇ ਗ੍ਰਹਿ ਵਿਖੇ ਹੋਈ ਸਾਹਿਤਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।