02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਨੈਸ਼ਨਲ ਹਾਈਵੇ ਤੋਂ ਗੰਨ ਪੁਆਇੰਟ ’ਤੇ ਖੋਹੀ ਗੱਡੀ ਪਿੰਡ ਨੌਰਾ ਤੋਂ ਮਿਲੀ

ਅਜੀਤ ਡੈਸਕ 14-07-2026

 ਬੰਗਾ, 12 ਜੁਲਾਈ (ਧਰਮਵੀਰ ਪਾਲ)- ਬੀਤੀ ਦੇਰ ਰਾਤ ਬੰਗਾ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਮੱਲ੍ਹਾ ਸੋਢੀਆਂ ਵਿਖੇ ਪੈਂਦੇ ਜੀਓ ਪੰਪ ਦੇ ਸਾਹਮਣੇ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਗੰਨ ਪੁਆਇੰਟ ‘ਤੇ ਇੱਕ ਕਾਰ ਨੂੰ ਖੋਹ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਦੇ ਮਾਲਕ ਰਾਜ ਕੁਮਾਰ ਪੁੱਤਰ ਮੂਲ ਚੰਦ ਨਿਵਾਸੀ ਨੰਗਲ ਸਲੀਮਪੁਰ ਜਲੰਧਰ ਨੇ ਦੱਸਿਆ ਕਿ ਉਹ ਬੀਤੀ ਦੇਰ ਰਾਤ ਨਵਾਂਸ਼ਹਿਰ ਤੋਂ ਆਪਣੀ ਕਾਰ ਨੰਬਰ ਪੀ.ਬੀ 08 ਬੀ.ਡੀ 6644 ‘ਤੇ ਸਵਾਰ ਹੋ ਕੇ ਆਪਣੇ ਘਰ ਜਲੰਧਰ ਨੂੰ ਜਾ ਰਿਹਾ ਸੀ। ਉਸ ਦੱਸਿਆ ਕਿ ਜਿਵੇਂ ਹੀ ਉਹ ਘਟਨਾ ਸਥਲ ‘ਤੇ ਪੁੱਜਾ ਤਾਂ ਉਸ ਨੂੰ ਅਚਾਨਕ ਨੀਂਦ ਆਉਣ ਲੱਗ ਗਈ ਤਾਂ ਉਸ ਨੇ ਆਪਣੀ ਗੱਡੀ ਨੂੰ ਰੋਡ ਦੇ ਇੱਕ ਸਾਈਡ ਦੇ ਖੜਾ ਕਰ ਲਿਆ ਅਤੇ ਕੁਝ ਹੀ ਮਿੰਟਾਂ ਬਾਅਦ ਦੋ ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਉਸ ‘ਤੇ ਪਿਸਤੋਲ ਤਾਨ ਲਿਆ ਅਤੇ ਕਿਹਾ ਕਿ ਉਹਨਾਂ ਨੂੰ ਗੱਡੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਉਹ ਇੰਨਾ ਡਰ ਗਿਆ ਕਿ ਉਸਨੇ ਬਿਨਾਂ ਕਿਸੇ ਗੱਲਬਾਤ ਤੋਂ ਉਹਨਾਂ ਨੂੰ ਗੱਡੀ ਦੇ ਦਿੱਤੀ ਅਤੇ ਉਹ ਦੋਵੇਂ ਲੁਟੇਰੇ ਉਸ ਦੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਉਸਨੇ ਦੱਸਿਆ ਕਿ ਲੁਟੇਰੇ ਜਾਂਦੇ ਜਾਂਦੇ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਗਏ ਅਤੇ ਉਹ ਮੌਕੇ ਤੋਂ ਉਹਨਾਂ ਦਾ ਮੋਟਰਸਾਇਕਲ ਲੈ ਕੇ ਆਪਣੇ ਘਰ ਨੂੰ ਗਿਆ। ਉਨ੍ਹਾਂ ਇਸ ਸਬੰਧੀ ਥਾਣਾ ਬਹਿਰਾਮ ਪੁਲਿਸ ਨੂੰ ਜਾਣਕਾਰੀ ਦਿੱਤੀ। ਉਸ ਦੱਸਿਆ ਅੱਜ ਸਵੇਰੇ ਪਿੰਡ ਨੌਰਾ ਤੋਂ ਕਿਸੇ ਨੇ ਉਨ੍ਹਾਂ ਦੀ ਉਕਤ ਗੱਡੀ ਵਿੱਚ ਪਏ ਹੋਏ ਉਹਨਾਂ ਦੇ ਫੋਨ ਤੋਂ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਗੱਡੀ ਪਿੰਡ ਨੌਰਾ ਦੇ ਇੱਕ ਧਾਰਮਿਕ ਡੇਰੇ ਦੇ ਬਾਹਰ ਸੜਕ ਕਿਨਾਰੇ ਖੜੀ ਹੋਈ ਹੈ ਜਿਸ ਤੋਂ ਬਾਅਦ ਉਹ ਬਹਿਰਾਮ ਪੁਲਿਸ ਨੂੰ ਨਾਲ ਲੈ ਕੇ ਮੌਕੇ ‘ਤੇ ਪੁੱਜ ਗਏ ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਅਤੇ ਲੁੱਟ ਦੌਰਾਨ ਲੁਟੇਰਿਆਂ ਵੱਲੋਂ ਮੌਕੇ ‘ਤੇ ਛੱਡਿਆ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪਿਛਲੀ ਖ਼ਬਰ ਮਾਉਂਟ ਲਿਟੇਰਾ ਜੀ ਸਕੂਲ ਦਾ ‘ਡਾ. ਰਾਧਾਕ੍ਰਿਸ਼ਨਨ ਐਵਾਰਡ ਫਾਰ ਦਿ ਡਿਜੀਟਲ ਸਕੂਲ ਆਫ਼ ਦਿ ਈਅਰ’ ਨਾਲ ਸਨਮਾਨ ਅਗਲੀ ਖ਼ਬਰ 2027 ’ਚ ਮੁੜ ਲਹਿਰਾਏਗਾ ‘ਆਪ’ ਦਾ ਪਰਚਮ - ਸਤਨਾਮ ਸਿੰਘ ਜਲਵਾਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।