14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਤਜਿੰਦਰ ਸਿੰਘ ਸ਼ੇਰਗਿੱਲ ਨੂੰ ਸਮਰਪਿਤ ਕਰਵਾਇਆ ਪੰਜ ਦਿਨਾ ਕ੍ਰਿਕੇਟ ਟੂਰਨਾਮੈਂਟ ਸਮਾਪਤ

ਅਜੀਤ ਡੈਸਕ 14-07-2026

 ਔੜ/ਝਿੰਗੜਾਂ, 13 ਜੁਲਾਈ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਰਾਜਾ ਸਾਹਿਬ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਤਜਿੰਦਰ ਸਿੰਘ ਸ਼ੇਰਗਿੱਲ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਖੇਡ ਮੈਦਾਨ ਵਿੱਚ ਕਰਵਾਇਆ ਪੰਜ ਦਿਨਾ ਕ੍ਰਿਕੇਟ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ 30 ਦੇ ਕਰੀਬ ਨਾਮਵਰ ਕ੍ਰਿਕੇਟ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਤਲਵੰਡੀ ਜੱਟਾਂ ਤੇ ਹੈਬੋਵਾਲ ਟੀਮਾਂ ਵਿਚਕਾਰ ਪ੍ਰਬੰਧਕਾਂ ਵਲੋਂ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਹੈਬੋਵਾਲ ਦੀ ਟੀਮ ਜੇਤੂ ਰਹੀ। ਬੀ. ਟੀਮ ਦਾ ਫਾਈਨਲ ਮੁਕਾਬਲਾ ਰਾਜਾ ਸਾਹਿਬ ਸਪੋਰਟਸ ਕਲੱਬ ਝਿੰਗੜਾਂ ਤੇ ਪੱਕਾ ਮੁਹੱਲਾ ਟੀਮ ਵਿਚਕਾਰ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਸ਼ੁਰੂ ਕਰਵਾਇਆ ਜਿਸ ਵਿੱਚ ਰਾਜਾ ਸਾਹਿਬ ਸਪੋਰਟਸ ਕਲੱਬ ਝਿੰਗੜਾਂ ਦੀ ਟੀਮ ਜੇਤੂ ਰਹੀ। ਪ੍ਰਮੁੱਖ ਸਖਸ਼ੀਅਤਾਂ ਵਜੋਂ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਵਾਂਸ਼ਹਿਰ ਤੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ ਸ਼ਾਮਲ ਹੋਏ। ਉਨ੍ਹਾਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਮੁੱਢ ਤੋਂ ਗਰਾਊਂਡ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਰਾਜਾ ਸਾਹਿਬ ਸਪੋਰਟਸ ਕਲੱਬ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਦਲਜੀਤ ਸਿੰਘ, ਹਰਮਨ ਸਿੰਘ, ਰਹਿਮਾਨ ਅਲੀ, ਸਮੀਰ ਭਾਟੀਆ ਲੁਧਿਆਣਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਜੇਤੂ ਤੇ ਉਪ ਜੇਤੂ ਨੂੰ ਟ੍ਰਾਫੀਆਂ ਦੇਣ ਲਈ ਐਨ.ਆਰ.ਆਈ. ਬਿੱਕਰ ਸਿੰਘ ਇਟਲੀ, ਸੁਰਜੀਤ ਸਿੰਘ ਝਿੰਗੜ ਇਟਲੀ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ ਸਰਪੰਚਾਂ ਦੇ ਪਰਿਵਾਰ ਵੱਲੋਂ 12000 ਦੀ ਰਾਸ਼ੀ ਪ੍ਰਬੰਧਕਾਂ ਨੂੰ ਭੇਟ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਸਮੂਹ ਦਾਨੀ ਐਨ.ਆਰ.ਆਈ. ਸੱਜਣਾਂ, ਪਤਵੰਤੇ ਸੱਜਣਾਂ ਵਲੋਂ ਸਹਿਯੋਗ ਦੇਣ ਤੇ ਟੂਰਨਾਮੈਂਟ ਵਿਚ ਦੇਖਣ ਆਏ ਸਮੂਹ ਦਰਸ਼ਕ ਪ੍ਰੇਮੀਆਂ ਦਾ ਧੰਨਵਾਦ ਕੀਤਾ। ਨਾਮਵਰ ਕਮੈਂਟਰ ਗੁਰੀ ਪੱਲੀਆਂ ਨੇ ਸ਼ੇਅਰੋ ਸ਼ਾਇਰੀ ਕਰਕੇ ਦਰਸ਼ਕਾਂ ‘ਚ ਜੋਸ਼ ਭਰਿਆ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ ਪੰਚ, ਸੰਦੀਪ ਸਿੰਘ ਸ਼ੇਰਗਿੱਲ, ਸਮਸ਼ੇਰ ਸਿੰਘ ਜੈਕਸਨ, ਕਮਲਜੀਤ ਸਿੰਘ ਕੈਰੋਂ, ਰਮਨ ਗਰੇਵਾਲ , ਪਰਮਿੰਦਰ ਸਿੰਘ, ਸੰਤੋਖ ਸਿੰਘ ਢੰਡਾ, ਦਲਜੀਤ ਸਿੰਘ, ਹਰਮਨ ਸਿੰਘ, ਰਹਿਮਾਨ ਅਲੀ, ਗੁਰਬਖਸ਼ ਰਾਮ, ਮਾਈਕਲ ਸ਼ੇਰਗਿੱਲ, ਜਸਪਾਲ, ਰਸ਼ਪਾਲ ਸ਼ੇਰਗਿੱਲ, ਕ੍ਰਿਸ਼ਨਾ, ਜਸਵਿੰਦਰ, ਬੱਬੂ ਇੰਗਲੈਂਡ, ਅਜੇ ਕੁਮਾਰ, ਲਵਲੀ ਮਹਿਮੀ, ਜਤਿੰਦਰ ਸਿੰਘ, ਸਮੀਰ ਭਾਟੀਆ, ਲਵਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ਬੱਧਣ, ਰਾਜਨ ਸ਼ੇਰਗਿੱਲ, ਇੰਦਰਜੀਤ ਸਿੰਘ, ਅਵਨੀਤ ਸਿੰਘ, ਰਾਜਵੀਰ ਸਿੰਘ ਭੱਟੀ, ਮਨਪ੍ਰੀਤ ਸਿੰਘ, ਅਕਾਸ਼, ਹੀਮਨ ਸਿੰਘ ਜਵੰਦਾ, ਮਾਨਵ, ਜੋਤਾਂ, ਪਵਨ, ਨੂਰ, ਗੁਰਜੀਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾਣਗੇ - ਡਾ. ਸੋਮਾ ਸਬਲੋਕ ਅਗਲੀ ਖ਼ਬਰ ਤਲਵੰਡੀ ਫੱਤੂ ਵਿਖੇ ਟੀ.ਬੀ. ਸਬੰਧੀ ਐਕਸਰੇ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।