06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਮੰਡੀ ਬੋਰਡ ਫੀਲਡ ਇੰਪਲਾਈਜ਼ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ

ਅਜੀਤ ਡੈਸਕ 17-07-2026
ਨਵਾਂਸ਼ਹਿਰ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਪੰਜਾਬ ਮੰਡੀ ਬੋਰਡ ਫੀਲਡ ਇੰਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸ਼ਹੀਦ ਭਗਤ ਸਿੰਘ ਨਗਰ ਡਿਵੀਜ਼ਨ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੂਬਾ ਸਰਪ੍ਰਸਤ ਖੁਸ਼ਵੰਤ ਸਿੰਘ ਬਾਜਵਾ ਲੁਧਿਆਣਾ, ਵਿਸੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ਵਿੱਚ ਹਰਜਿੰਦਰ ਬੰਗਾ ਜ਼ਿਲ੍ਹਾ ਪ੍ਰਧਾਨ, ਮੀਤ ਪ੍ਰਧਾਨ ਸਤਨਾਮ ਸਿੰਘ, ਜਰਨਲ ਸਕੱਤਰ ਅਮਨਦੀਪ ਕੁਮਾਰ, ਖਜ਼ਾਨਚੀ ਸਿਕੰਦਰ ਲਾਲ, ਪ੍ਰੈੱਸ ਸਕੱਤਰ ਮਮਤਾ ਦੇਵੀ, ਸਲਾਹਕਾਰ ਰਾਜ ਕੁਮਾਰ, ਕਾਰਜਕਾਰੀ ਮੈਂਬਰ ਅਮਨਦੀਪ ਰਾਮ, ਕਾਰਜਕਾਰੀ ਮੈਂਬਰ ਮੰਗਲ ਰਾਮ, ਕਾਰਜਕਾਰੀ ਮੈਂਬਰ ਮੋਹਨ, ਇਸ ਦੌਰਾਨ ਅਹੁਦੇਦਾਰ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਵਿੰਗ ਸਾਈਡ, ਡੀ.ਐਮ.ਓ ਦਫ਼ਤਰਾਂ ਅਤੇ ਮਾਰਕੀਟ ਕਮੇਟੀ ਦਫਤਰਾਂ ਸਿਵਲ ਵਿੰਗ, ਸਿਹਤ ਵਿੰਗ ਬਿਜਲੀ ਵਿੰਗ ਵਿੱਚੋਂ ਕੰਮ ਕਰਦੇ ਕੱਚੇ ਕਰਮਚਾਰੀ ਰੈਗੂਲਰ ਕੀਤਾ ਜਾਵੇ, ਕੱਚੇ ਕਰਮਚਾਰੀਆਂ ਦੀ ਸਰਕਾਰ ਵੱਲੋਂ ਵਧਾਈ ਗਈ 15 ਫੀਸਦੀ ਤਨਖਾਹ ਜਾਰੀ ਕੀਤੀ ਜਾਵੇ ਅਤੇ 2004 ਤੋਂ ਬਾਅਦ ਹੋਈ ਭਰਤੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਰਿਵਰਟ ਕੀਤੇ 24 ਇਲੈਕਟ੍ਰੀਸ਼ਨਾਂ ਨੂੰ 2011 ਤੋਂ ਬਹਾਲ ਕੀਤਾ ਜਾਵੇ, ਸੁਪਰਵਾਈਜ਼ਰ ਕੈਟਾਗਰੀ ਕੋਟੇ ਦੀਆਂ ਖਾਲੀ ਪਈਆਂ ਪੋਸਟਾਂ ਤੇ ਹੈਲਪਰਾਂ ਨੂੰ ਪਦ ਉਨਤ ਕੀਤਾ ਜਾਵੇ, ਮੁਲਾਜ਼ਮਾਂ ਦਾ ਸਰਕਾਰ ਵੱਲੋਂ ਰੋਕਿਆ ਗਿਆ 18 ਫੀਸਦੀ ਡੀ. ਏ. ਜਾਰੀ ਰਿਲੀਜ ਕੀਤਾ ਜਾਵੇ। ਇਸ ਸਮੇਂ ਅਸ਼ੋਕ ਕੁਮਾਰ ਨਵਾਂਸ਼ਹਿਰ, ਨਿਤਿਨ, ਕਮਲ, ਸਤਪਾਲ ਸਿੰਘ ਮੋਹਾਲੀ, ਮੋਹਣ ਲਾਲ ਮਾਹਲਪੁਰ, ਅਜੇ ਕੁਮਾਰ, ਮੈਡਮ ਸੁਜਾਤਾ, ਅਮਨਦੀਪ ਕੌਰ ਅਤੇ ਮਮਤਾ ਦੇਵੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੋਪੜ ਤੋਂ ਬਲਾਚੌਰ ਤੱਕ ਦਹਾਕਿਆਂ ਪੁਰਾਣੀ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ, ਮਾਮਲਾ ਅਦਾਲਤ ਤੱਕ ਜਾ ਪੁੱਜਿਆ ਅਗਲੀ ਖ਼ਬਰ ਕਰਨਾਣਾ ਵਲੋਂ ਔਰਤਾਂ ਤੇ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਅਰਬ ਦੇਸ਼ਾਂ ਵਰਗਾ ਸਖ਼ਤ ਕਾਨੂੰਨ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।