06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਿੰਡ ਗਦਾਣੀ ਹਵੇਲੀ ਵਿੱਚੋਂ ਦੋ ਬੱਕਰੀਆ ਚੋਰੀ

ਅਜੀਤ ਡੈਸਕ 17-07-2026
ਬਹਿਰਾਮ, 16 ਜੁਲਾਈ (ਨਛੱਤਰ ਸਿੰਘ ਬਹਿਰਾਮ)- ਬੀਤੀ ਰਾਤ ਪਿੰਡ ਗਦਾਣੀ ਦੇ ਇੱਕ ਕਿਸਾਨ ਬਲਿਹਾਰ ਸਿੰਘ ਪੁੱਤਰ ਭਜਨ ਸਿੰਘ ਦੀ ਲਿੰਕ ਰੋਡ ‘ਤੇ ਹਵੇਲੀ ਵਿੱਚੋਂ ਰਾਤ ਤਕਰੀਬਨ 1 ਵਜੇ ਦੇ ਕਰੀਬ ਦੋ ਬੱਕਰੀਆਂ ਚੋਰੀ ਹੋਣ ਦਾ ਸਮਾਚਾਰ ਹੈ। ਕਿਸਾਨ ਬਲਿਹਾਰ ਸਿੰਘ ਤੇ ਸਾਬਕਾ ਸੰਮਤੀ ਮੈਂਬਰ ਸੰਦੀਪ ਸਿੰਘ ਲਾਲੀ ਗਦਾਣੀ ਨੇ ਦੱਸਿਆ ਕਿ ਚਿੱਟੇ ਰੰਗ ਦੀ ਬਲੇਰੋ ਗੱਡੀ ਜਿਸਦਾ ਡਾਲਾ ਨੀਲਾ ਸੀ, ਉਸ ਵਿੱਚ ਦੋ ਵਿਅਕਤੀ ਦੋ ਬੱਕਰੀਆਂ ਹਵੇਲੀ ਵਿੱਚੋ ਚੋਰੀ ਕਰ ਕੇ ਲੈ ਗਏ ਜਿਸ ਦੀ ਸੂਚਨਾ ਪੁਲਿਸ ਥਾਣਾ ਬਹਿਰਾਮ ਨੂੰ ਦੇ ਦਿੱਤੀ ਹੈ ਜੋ ਚੋਰਾਂ ਦੀ ਭਾਲ ਕਰ ਰਹੀ ਹੈ। ਇਸ ਮੌਕੇ ਸਰਪੰਚ ਬੀਬੀ ਦਰਸ਼ਨ ਕੌਰ, ਪੰਚ ਤਰਸੇਮ ਲਾਲ, ਬੁੱਧ ਸਿੰਘ, ਸੁਖਵੀਰ ਸਿੰਘ, ਨੰਬਰਦਾਰ ਗੁਰਬਚਨ ਸਿੰਘ ਆਦਿ ਨੇ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕੀਤਾ ਜਾਵੇ।
ਪਿਛਲੀ ਖ਼ਬਰ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨੀ ਤੈਅ- ਸ਼ੇਖੂਪੁਰ ਅਗਲੀ ਖ਼ਬਰ ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਟ੍ਰਾਂਸਪੋਰਟ ਖੇਤਰ ’ਚ ਵੱਡੀ ਪੁਲਾਂਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।