13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗਲਤ ਦਿਸ਼ਾ ਵਲੋਂ ਆ ਰਹੇ ਟਰੈਕਟਰ-ਟਰਾਲੀ ਦੀ ਕਾਰ ਨਾਲ ਹੋਈ ਸਿੱਧੀ ਟੱਕਰ ਹਾਦਸੇ ’ਚ ਦੋਨੋਂ ਕਾਰ ਸਵਾਰ ਹੋਏ ਜ਼ਖ਼ਮੀ

ਅਜੀਤ ਡੈਸਕ 19-07-2026
ਕਾਠਗੜ੍ਹ, 18 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਪਿੰਡ ਟੌਂਸਾ ਕੋਲ ਕਾਰ ਅਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਦੀਪ ਕੁਮਾਰ ਨੇ ਦੱਸਿਆ ਰਾਹਗੀਰ ਤੋਂ ਸੂਚਨਾ ਮਿਲੀ ਕਿ ਟੌਂਸਾ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ। ਐਸ.ਐਸ.ਐਫ. ਦੀ ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਦੀਪ ਕੁਮਾਰ ਨੇ ਤਰੁੰਤ ਮੌਕੇ ‘ਤੇ ਜਾ ਕੇ ਦੇਖਿਆ ਕਿ ਇੱਕ ਬਲੀਨੋ ਕਾਰ ਜਿਸ ਦਾ ਨੰਬਰ ਪੀ.ਬੀ. 12 ਏ.ਕੇ. 7678 ਜਿਸ ਨੂੰ ਸੁਖਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਭੋਲ ਰੋਪੜ ਚਲਾ ਰਿਹਾ ਸੀ। ਜਦੋਂ ਇਹ ਕਾਰ ਟੌਂਸਾ ਅੱਡੇ ਨੇੜੇ ਪਹੁੰਚੀ ਤਾਂ ਗਲਤ ਦਿਸ਼ਾ ਤੋਂ ਇੱਕ ਟਰੈਕਟਰ-ਟਰਾਲੀ ਆ ਰਿਹਾ ਸੀ ਜਿਸ ਨੂੰ ਰਹਿਮ ਅਲੀ ਪੁੱਤਰ ਹਜੂਰ ਦੀਨ ਪਿੰਡ ਬਨਾਂ ਚਲਾਅ ਰਿਹਾ ਸੀ। ਜਦੋਂ ਇਹ ਉਪਰੋਕਤ ਸਥਾਨ ‘ਤੇ ਇਹਨਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਨਾਲ ਕਾਰ ਚਾਲਕ ਸੁਖਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਭੋਲ ਰੋਪੜ ਅਤੇ ਉਸ ਦੀ ਕਾਰ ਵਿੱਚ ਬੈਠਾ ਉਸ ਦਾ ਦੂਸਰਾ ਸਾਥੀ ਪਰਗਟ ਸਿੰਘ ਪੁੱਤਰ ਬਹਾਦੁਰ ਸਿੰਘ ਪਿੰਡ ਭੋਲ ਰੋਪੜ ਜ਼ਖਮੀ ਹੋ ਗਏ। ਜਿਹਨਾਂ ਨੂੰ ਐਸ.ਐਸ.ਐਫ. ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਰੋਪੜ ਵਿੱਚ ਦਾਖਲ ਕਰਵਾਇਆ ਗਿਆ ਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਦੀ ਮਦਦ ਨਾਲ ਕਾਰ ਤੇ ਟਰੈਕਟਰ ਟਰਾਲੀ ਨੂੰ ਸਾਇਡ ‘ਤੇ ਕਰਵਾਇਆ ਗਿਆ ਤੇ ਆਵਾਜਾਈ ਲਈ ਬਹਾਲ ਕਰਵਾਇਆ ਗਿਆ। ਹਾਦਸੇ ਵਿੱਚ ਦੋਨੋ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ, ਉਂਝ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।
ਪਿਛਲੀ ਖ਼ਬਰ ਬਲਾਚੌਰ ਹਲਕੇ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਕਾਠਗੜ੍ਹ-ਪਨਿਆਲੀ ਲਿਫਟ ਇਰੀਗੇਸ਼ਨ ਪ੍ਰੋਜੈਕਟ-2 ਦਾ ਕੰਮ ਜੰਗੀ ਪੱਧਰ ’ਤੇ... ਅਗਲੀ ਖ਼ਬਰ ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰ ਫਰੰਟ ਦੀ ਸਬ-ਕਮੇਟੀ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।