13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਦੇਸ਼ ਭਰ ’ਚ ਈ-20 ਪੈਟਰੋਲ ਥੋਪਣ ਖ਼ਿਲਾਫ਼ ਬਿਗ੍ਰੇਡੀਅਰ ਰਾਜ ਕੁਮਾਰ ਨੇ ਖੋਲ੍ਹਿਆ ਮੋਰਚਾ ਪ੍ਰਧਾਨ ਮੰਤਰੀ ਦੇ ਨਾਂਅ ਪਟੀਸ਼ਨ ’ਤੇ ਹਸਤਾਖਰ ਕਰ ਚੁੱਕੇ ਵੱਡੇ ਸਵਾਲ

ਅਜੀਤ ਡੈਸਕ 19-07-2026
ਕਾਠਗੜ੍ਹ, 18 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਦੇਸ਼ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਈ-20 ਪੈਟਰੋਲ (ਐਥੇਨੌਲ ਬਲੈਂਡਡ ਪੈਟਰੋਲ) ਦੇ ਖ਼ਿਲਾਫ਼ ਹੁਣ ਆਵਾਜ਼ ਹੋਰ ਬੁਲੰਦ ਹੋਣੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਬਲਾਚੌਰ ਵਿਧਾਨ ਸਭਾ ਆਪ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਬ੍ਰਿਗੇਡੀਅਰ ਰਾਜਕੁਮਾਰ ਦੇਸ਼ ਦੇ ਪ੍ਰਧਾਨ ਮੰਤਰੀ ਦਫ਼ਤਰ ਨਵੀਂ ਦਿੱਲੀ ਦੇ ਨਾਮ ਇੱਕ ਵਿਸ਼ੇਸ਼ ਪਟੀਸ਼ਨ ’ਤੇ ਹਸਤਾਖਰ ਕਰਕੇ ਦੇਸ਼ ਭਰ ਦੇ ਵਾਹਨ ਚਾਲਕਾਂ ਅਤੇ ਆਮ ਜਨਤਾ ਦੇ ਹੱਕ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ। ਇਸ ਮਸਲੇ ‘ਤੇ ਬ੍ਰਿਗੇਡੀਅਰ ਰਾਜਕੁਮਾਰ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਈ-20 ਪੈਟਰੋਲ ਨੂੰ ਜਬਰੀ ਲਾਗੂ ਕੀਤੇ ਜਾਣ ਖ਼ਿਲਾਫ਼ ਜਨਤਾ ਵਿੱਚ ਭਾਰੀ ਰੋਸ ਤੇ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਕੇਂਦਰ ਸਰਕਾਰ ਜਨਤਾ ਦੀ ਆਵਾਜ਼ ਤੇ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਬਿਲਕੁਲ ਨਹੀਂ ਸੁਣ ਰਹੀ ਤੇ ਇਸ ਫੈਸਲੇ ਨੂੰ ਹਰ ਹਾਲ ਵਿੱਚ ਥੋਪਣ ‘ਤੇ ਤੁਲੀ ਹੋਈ ਹੈ। ਸਰਕਾਰ ਦੇ ਫੈਸਲੇ ਪਿੱਛੇ ਨਾ ਕੋਈ ਵਿਗਿਆਨ ਹੈ ਅਤੇ ਨਾ ਹੀ ਅਰਥ ਸ਼ਾਸਤਰ, ਜੋ ਕਿ ਇੱਕ ਆਮ ਨਾਗਰਿਕ ਦੀ ਸਮਝ ਤੋਂ ਬਿਲਕੁਲ ਬਾਹਰ ਹੈ।
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਮਗਰੋਂ ਰਾਹੋਂ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ਦਾ ਰਾਹ ਸਾਫ਼ ਇੱਕ ਹਫ਼ਤੇ ਅੰਦਰ ਚੋਣ ਕਰਵਾਉਣ ਲਈ ਦ... ਅਗਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਸਵਿਫਟ ਕਾਰ ਹੋਈ ਹਾਦਸਾ ਗ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।