02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਿੱਧ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਮਹਾਂਉਤਸਵ ਦੇ ਦੂਜੇ ਦਿਨ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 19-07-2026
ਟੱਪਰੀਆਂ ਖੁਰਦ, 18 ਜੁਲਾਈ (ਬੂਥਗੜ੍ਹੀਆ) - ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਸਿੱਧ ਪੀਠ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਮਹਾਂਉਤਸਵ ਨੂੰ ਲੈ ਕੇ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਚੱਲ ਰਹੇ ਤਿੰਨ ਦਿਨਾ ਸਾਲਾਨਾ ਸੰਤ ਸਮਾਗਮ ਮੌਕੇ ਸਮੂਹ ਪ੍ਰਬੰਧਕ ਕਮੇਟੀ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਮੂਹ ਸੰਗਤਾਂ ਵੱਲੋਂ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਕੁਟੀਆ ਤੋਂ ਚੱਲ ਕੇ ਬਾਬਾ ਜੰਬੂ ਜੀਤ ਦੇ ਧਾਰਮਿਕ ਅਸਥਾਨ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੇ ਦੌਰਾਨ ਮਹਾਰਾਜ ਭੂਰੀਵਾਲਿਆਂ ਦੇ ਸਰੂਪ ਤੇ ਬਾਬਾ ਜੰਬੂ ਜੀਤ ਮਹਾਰਾਜ ਦੇ ਸਰੂਪ ਪਾਲਕੀ ਸਾਹਿਬ ਵਿੱਚ ਰੱਖ ਕੇ ਪਾਲਕੀ ਸਾਹਿਬ ਬਾਬਾ ਜੰਬੂ ਜੀਤ ਦੇ ਧਾਰਮਿਕ ਅਸਥਾਨ ’ਤੇ ਸ਼ਸੋਭਿਤ ਕੀਤੀ ਗਈ। ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਦੇ ਲਈ ਜਗ੍ਹਾ-ਜਗ੍ਹਾ ’ਤੇ ਸੇਬ, ਕੇਲਿਆਂ ਤੇ ਠੰਢੇ ਦੇ ਲੰਗਰ ਵੀ ਲਗਾਏ ਗਏ ਤੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਦੇ ਨਾਲ ਪਿੰਡ ਵਿੱਚ ਸਵਾਗਤ ਕੀਤਾ ਗਿਆ ਤੇ ਸਮਾਗਮ ਦੌਰਾਨ ਮੱਧ ਦੀ ਬਾਣੀ ਦੇ ਭੋਗ ਪਾਏ ਗਏ ਤੇ ਪੀ.ਜੀ.ਆਈ. ਦੇ ਮਰੀਜ਼ਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੇਸੀ ਘਿਓ ਦਾ ਲੰਗਰ ਵੀ ਤਿਆਰ ਕਰਕੇ ਭੇਜਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੇ ਮੌਕੇ ਅੱਜ ਸਾਉਣ ਦੇ ਮਹੀਨੇ ਦੇ ਜੇਠੇ ਐਤਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਤੇ ਝੰਡੇ ਡੰਡੇ ਦੀ ਰਸਮ ਤੋਂ ਬਾਅਦ ਬ੍ਰਹਮਸਾਗਰ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਦੀ ਰਚਿਤ ਬਾਣੀ ਦੇ ਪਾਠ ਦੇ ਸੰਪੂਰਨ ਭੋਗ ਪਾਏ ਜਾਣਗੇ। ਉਪਰੰਤ ਸੰਗਤਾਂ ਨੂੰ ਅਪਣੇ ਅਨਮੋਲ ਪ੍ਰਵਚਨਾਂ ਦੇ ਰਾਹੀਂ ਨਿਹਾਲ ਕਰਨਗੇ। ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਮਾਜ ਸੇਵੀ ਵੀ ਸ਼ਿਰਕਤ ਕਰਨਗੇ। ਸਮਾਗਮ ਦੇ ਮੌਕੇ ਵੱਖ- ਵੱਖ ਹਸਪਤਾਲਾਂ ਦੀਆਂ ਡਾਕਟਰਾਂ ਦੀਆਂ ਟੀਮਾਂ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਏ ਜਾਣਗੇ ਤੇ ਸੰਗਤਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।ਇਸ ਦੌਰਾਨ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ, ਨਿਊ ਮਾਲੇਵਾਲ ਦੇ ਸਮੂਹ ਨੌਜਵਾਨ ਸੇਵਾਦਾਰ ਪਤਵੰਤੇ ਸੱਜਣ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਲਈ ਲੋਕਾਂ ਦਾ ਜਾਗ੍ਰਿਤ ਹੋਣਾ ਜ਼ਰੁਰੀ - ਕਰਨ ਸਿੰਘ ਰਾਣਾ ਅਗਲੀ ਖ਼ਬਰ ਮੌਜੂਦਾ ਹਾਲਾਤ ਨੂੰ ਵੇਖਦਿਆਂ ਹੋਇਆਂ ਦੇਸ਼ ਦਾ ਸਿੱਖਿਆ ਮੰਤਰੀ ਤੁਰੰਤ ਅਸਤੀਫ਼ਾ ਦੇਵੇ -ਸੀਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।