02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਇੰਪਲਾਈਜ਼ ਫੈਡਰੇਸ਼ਨ ਕੋਆਪ੍ਰੇਟਿਵ ਬੈਂਕ ਨੇ ਕੀਤੀ ਪੈੱਨ-ਡਾਊਨ ਹੜਤਾਲ

ਅਜੀਤ ਡੈਸਕ 21-07-2026

ਨਵਾਂਸ਼ਹਿਰ, 20 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਨਵਾਂਸ਼ਹਿਰ ਜ਼ਿਲੇ ਦੀਆਂ 47 ਕੌਆਪ੍ਰੇਟਿਵ ਬੈਂਕਾਂ ਦੇ ਸਮੂਹ ਮੁਲਾਜ਼ਮਾਂ ਨੇ ਆਪਣੀ ਮੰਗਾਂ ਮਨਵਾਉਣ ਲਈ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਪੈੱਨ ਡਾਉਣ ਹੜਤਾਲ ਕੀਤੀ ਗਈ। ਨਵਾਂਸ਼ਹਿਰ ਇੰਪਲਾਈਜ਼ ਯੂਨੀਅਨ ਦੇ ਜਰਨਲ ਸੱਕਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਜਿਸ ਵਿਚ ਮੁੱਖ ਮੰਗਾਂ ਲੰਬੇ ਸਮੇਂ ਤੋਂ ਸਹਾਇਕ ਮੈਨੇਜਰਾਂ ਤੋਂ ਮੈਨੇਜਰਾਂ ਦੀਆਂ ਪਦ-ਉਨਤੀਆਂ ਨਾ ਹੋਣਾ, 17 ਜੁਲਾਈ 2020 ਦਾ ਤਨਖਾਹ ਸੰਬੰਧੀ ਨੋਟੀਫਿਕੇਸ਼ਨ ਦਾ ਵਿਰੋਧ ਕਰਨਾ, 2011 ਨੂੰ ਭਰਤੀ ਹੋਏ ਮੁਲਾਜ਼ਮਾਂ ਦੀਆਂ 3 ਮਹੀਨੇ ਦੀਆਂ ਤਨਖਾਹਾਂ ਦੇਣ ਸੰਬੰਧੀ। ਇੰਪਲਾਈਜ ਯੂਨੀਅਨ ਦੇ ਜਨਰਲ ਸੱਕਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਅਗਰ ਜਲਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂ ਗੁਰਮੀਤ ਸਿੰਘ, ਮਨੀਸ਼ ਕੁਮਾਰ, ਪਲਵਿੰਦਰ ਸਿੰਘ ਪੁੰਨੀ, ਜਸਪਾਲ ਸਿੰਘ, ਸੁਨੀਲ ਕੁਮਾਰ ਠਾਕੁਰ, ਕਰਨੈਲ ਸਿੰਘ ਰਾਣਾ, ਬਲਵਿੰਦਰ ਸਿੰਘ ਢਿਲੋਂ, ਰਿਸੂ ਕੁਮਾਰ, ਸੁਖਦੇਵ ਸਿੰਘ ਤੇ ਹਰਮੇਸ਼ ਸਿੰਘ ਹਾਜ਼ਰ ਸਨ।

ਪਿਛਲੀ ਖ਼ਬਰ ਅਣਗੌਲਿਆ ਫਲਾਈਓਵਰ ਬਹਿਰਾਮ ਕਦੋਂ ਹੋਵੇਗਾ ਸ਼ੁਰੂ- ਸ਼੍ਰੀਧਰ ਅਗਲੀ ਖ਼ਬਰ ਜ਼ੋਨ ਬੰਗਾ ਦੇ ਸਕੂਲਾਂ ਦਾ ਟੂਰਨਾਮੈਂਟ ਭਲਕੇ ਤੋਂ - ਪ੍ਰਿੰ. ਰਜਨੀਸ਼ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।