19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਵਾਂਸ਼ਹਿਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਪਾਸੋਂ 6 ਕਿਲੋ 577 ਗ੍ਰਾਮ ਅਫੀਮ ਬਰਾਮਦ

ਅਜੀਤ ਡੈਸਕ 22-07-2026

ਨਵਾਂਸ਼ਹਿਰ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 6 ਕਿਲੋ 577 ਗ੍ਰਾਮ ਅਫੀਮ ਬਰਾਮਦ ਕੀਤੀ। ਸਰਬਜੀਤ ਸਿੰਘ ਬਾਹੀਆ ਐਸ.ਪੀ ਨਵਾਂਸ਼ਹਿਰ ਨੇ ਇੱਥੇ ਦੱਸਿਆ ਕਿ ਨਵਾਂਸ਼ਹਿਰ ਪੁਲਿਸ ਦੀ ਟੀਮ ਵੱਲੋਂ ਏ.ਐਸ.ਆਈ ਨਿਰਮਲ ਸਿੰਘ ਸੀ.ਆਈ.ਏ ਸਟਾਫ ਦੀ ਅਗਵਾਈ ‘ਚ ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦਧਾਲਾ ਅਤੇ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੋਰਾਵਾਲੀ ਨੂੰ ਕਾਬੂ ਕੀਤਾ। ਉਨਾਂ ਨੇ ਮੰਨਿਆ ਕਿ ਉਹ ਸਨੈਪਚੈਟ ਆਈ.ਡੀ ਰਾਹੀਂ ਬਣੇ ਦੋਸਤ ਦਿਸ਼ਾਂਤ ਠਾਕਰ ਦੀਸੂ ਜੋ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਹੈ ਦੇ ਕਹਿਣ ‘ਤੇ ਉਸ ਵੱਲੋਂ ਭੇਜੀ ਗਈ ਅਫੀਮ ਪਾਰਸਲ ਰਾਹੀਂ ਵਿਦੇਸ਼ ਅਮਰੀਕਾ ਅਤੇ ਕੈਨੇਡਾ ਵਿੱਚ ਉਸ ਵੱਲੋਂ ਭੇਜੇ ਹੋਏ ਪਤੇ ‘ਤੇ ਕੋਰੀਅਰ ਕਰਦੇ ਸਨ। ਜਿਹਨਾਂ ਦੀ ਪੁਛਗਿੱਛ ਦੇ ਅਧਾਰ ‘ਤੇ ਕਸਟਮ ਦਫਤਰ ਦਿੱਲੀ ਤੋਂ ਇਹਨਾਂ ਵੱਲੋਂ ਭੇਜੇ ਪੰਜ ਪਾਰਸਲਾਂ ਵਿੱਚੋਂ ਕੁੱਲ ਤਿੰਨ ਕਿਲੋ 577 ਗ੍ਰਾਮ ਅਫੀਮ ਬਰਾਮਦ ਕੀਤੀ। ਇਹਨਾਂ ਨੂੰ ਅਫੀਮ ਪਹੁੰਚ ਕਰਨ ਵਾਲੇ ਸੰਜੇ ਠਾਕੁਰ ਵਾਸੀ ਜਹਾਨ ਖੇਲਾ ਥਾਣਾ ਸਦਰ ਹੁਸ਼ਿਆਰਪੁਰ ਨੂੰ ਮੁਕਦਮੇ ਵਿੱਚ ਦੋਸ਼ੀ ਨਾਮਜਦ ਕੀਤਾ। ਉਹਨਾਂ ਦੱਸਿਆ ਕਿ ਇਸ ਲੜੀ ਤਹਿਤ ਏ.ਐਸ.ਆਈ ਅਮਰੀਕ ਸਿੰਘ ਸੀ.ਆਈ.ਏ ਸਟਾਫ ਨਵਾਂਸ਼ਹਿਰ ਵੱਲੋਂ ਸਾਥੀ ਕਰਮਚਾਰੀਆਂ ਨੇ ਸੰਜੇ ਠਾਕੁਰ ਰਣਜੀਤ ਸਿੰਘ ਵਾਸੀ ਜਹਾਨ ਖੇਲਾ ਅਤੇ ਗੁਰਮਿਦਰ ਸਿੰਘ ਗੁਰੀ ਪੁੱਤਰ ਬਚਿੱਤਰ ਸਿੰਘ ਵਾਸੀ ਜੰਡੌਰ ਥਾਣਾ ਦਸੂਹਾ ਨੂੰ ਕਾਬੂ ਕੀਤਾ। ਉਹਨਾਂ ਪਾਸੋਂ ਤਿੰਨ ਕਿਲੋਗ੍ਰਾਮ ਅਫੀਮ ਬਰਾਮਦ ਕੀਤੀ, ਜਿਸ ‘ਤੇ ਥਾਣਾ ਬਹਿਰਾਮ ਵਿਖੇ ਮਾਮਲਾ ਦਰਜ ਕੀਤਾ ਗਿਆ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਸੰਜੇ ਠਾਕੁਰ ਨੇ ਮੰਨਿਆ ਕਿ ਉਹ ਆਪਣੇ ਰਿਸਤੇ ਵਿੱਚ ਲੱਗਦੇ ਭੂਆ ਦੇ ਲੜਕੇ ਦਿਸ਼ਾਤ ਠਾਕੁਰ ਦੀਸੂ ਪੁੱਤਰ ਕੁਲਵੀਰ ਸਿੰਘ ਵਾਸੀ ਭਾਣੋਵਾਲ ਥਾਣਾ ਗੜਦੀਵਾਲ ਜੋ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਹੈ ਦੇ ਕਹਿਣ ‘ਤੇ ਨਵਾਂਸ਼ਹਿਰ ਏਰੀਏ ਵਿੱਚ ਅਫੀਮ ਦੀ ਸਪਲਾਈ ਕਰਦਾ ਸੀ। ਉਹਨਾ ਪੁੱਛਗਿਛ ਦੌਰਾਨ ਇਹ ਵੀ ਮੰਨਿਆ ਕਿ ਇੱਥੋਂ ਅਫੀਮ ਵਿਦੇਸ਼ ਵਿੱਚ ਕੋਰੀਅਰ ਕੀਤੀ ਜਾਂਦੀ ਸੀ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੋਰ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਚੌਧਰੀ ਅਸ਼ੋਕ ਕਟਾਰੀਆ ਵਲੋਂ ਬਲਾਚੌਰ ਵਿਖੇ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਦਾ ਉਦਘਾਟਨ ਅਗਲੀ ਖ਼ਬਰ ਗੇਟ ਰੈਲੀ ਕਰਨ ਉਪਰੰਤ ਬਿਜਲੀ ਮੁਲਾਜ਼ਮ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।