19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹਲਕਾ ਇੰਚਾਰਜ ਰੌਬੀ ਕੰਗ ਵਲੋਂ ਪਿੰਡ ਉਸਮਾਨਪੁਰ ਵਿਖੇ ਜਿੰਮ ਦਾ ਉਦਘਾਟਨ

ਅਜੀਤ ਡੈਸਕ 22-07-2026

ਉਸਮਾਨਪੁਰ, 21 ਜੁਲਾਈ (ਸੰਦੀਪ ਮਝੂਰ) - ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵਲੋਂ ਪਿੰਡ ਉਸਮਾਨਪੁਰ ਵਿਖੇ ਮੁੱਖ ਮੰਤਰੀ ਪਿੰਡ-ਪਿੰਡ ਜਿੰਮ ਮੁਹਿੰਮ ਦੇ ਤਹਿਤ ਜਿੰਮ ਦਾ ਉਦਘਾਟਨ ਸਰਪੰਚ ਕਮਲੇਸ਼ ਰਾਣੀ ਦੀ ਅਗਵਾਈ ਅਤੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰਸੱਟ ਨਵਾਂਸ਼ਹਿਰ ਅਤੇ ਪਤਵੰਤਿਆਂ ਦੀ ਹਾਜਰੀ ਵਿੱਚ ਫੀਤਾ ਕੱਟ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਨਰੋਏ ਪੰਜਾਬ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਉਕਤ ਜਿੰਮ ਸ਼ੁਰੂ ਹੋਣ ਨਾਲ ਨੌਜਵਾਨਾਂ ਵਿੱਚ ਕਾਫੀ ਖੁਸ਼ੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਵਾਅਦੇ ਜਨਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਹੋਣ ਨਾਲ ਵਿਰੋਧੀ ਪਾਰਟੀਆਂ ਬੌਖਲਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ 2027 ਵਿਚ ਇਕ ਫਿਰ ‘ਆਪ’ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰਸੱਟ ਨਵਾਂਸ਼ਹਿਰ, ਮਨਜੀਤ ਰਾਮ, ਸੀਨੀਅਰ ਆਪ ਆਗੂ ਜਸਵਿੰਦਰ ਕੌਰ ਸੋਇਤਾ, ਰਾਮਗੜ੍ਹੀਆ ਵੈਲਫੇਅਰ ਬੌਰਡ ਦੇ ਹਲਕਾ ਨਵਾਂਸ਼ਹਿਰ ਤੋਂ ਚੇਅਰਮੈਨ ਲਖਵਿੰਦਰ ਸਿੰਘ ਧੰਜਲ, ਜੈਜ਼ੀ ਚੌਧਰੀ ਐਮ. ਸੀ, ਲੱਕੀ ਲੱਧੜ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਲੱਡੂ ਮਹਾਲੋਂ ਬਲਾਕ ਪ੍ਰਧਾਨ, ਜੈ ਦੀਪ ਗੰਗੜ, ਬਲਵਿੰਦਰ ਕੁਮਾਰ ਐਮ ਸੀ, ਅਜੈਬ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਨੰਬਰਦਾਰ, ਜਗਤਾਰ ਸਿੰਘ ਤਾਰੀ, ਸੁਰਿੰਦਰ ਸਿੰਘ ਸੋਇਤਾ, ਗੁਰਮੇਜ਼ ਸਿੰਘ, ਨਗਿੰਦਰ ਸਿੰਘ ਸੋਇਤਾ, ਬਲਵਿੰਦਰ ਸਿੰਘ ਪੰਚ, ਤਰਨਜੀਤ ਸਿੰਘ, ਜਤਿੰਦਰ ਗੋਗਾ, ਸੁਖਦੇਵ ਰਾਮ, ਮਨਦੀਪ ਕੁਮਾਰ, ਬਲਵਿੰਦਰ ਸਿੰਘ ਆਦਿ ਵੀ ਹਾਜਰ ਸਨ।

ਪਿਛਲੀ ਖ਼ਬਰ ਅੱਖਾਂ ਦੀਆਂ ਸਮੱਸਿਆਵਾਂ ਦਾ ਇਲਾਜ ਟਾਲਣਾ ਹੋ ਸਕਦੈ ਖਤਰਨਾਕ -ਡਾ. ਪਰਮਜੀਤ ਲਾਲ ਅਗਲੀ ਖ਼ਬਰ ਚੌਧਰੀ ਅਸ਼ੋਕ ਕਟਾਰੀਆ ਵਲੋਂ ਬਲਾਚੌਰ ਵਿਖੇ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।