11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਮਾਲ ਦੀਨ ਨੂੰ ਮੁਸਲਿਮ ਵੈੱਲਫੇਅਰ ਕਮੇਟੀ ਦਾ ਚੇਅਰਮੈਨ ਲਗਾਉਣ ’ਤੇ ਸਨਮਾਨ

ਅਜੀਤ ਡੈਸਕ 27-07-2026

ਨਵਾਂਸ਼ਹਿਰ, 26 ਜੁਲਾਈ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਮੁਸਲਿਮ ਵੈਲਫੇਅਰ ਕਮੇਟੀ ਦਾ ਚੇਅਰਮੈਨ ਲਗਾਉਣ ‘ਤੇ ਕਮਾਲਦੀਨ ਦਾ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਵਲੋਂ ਸਨਮਾਨ ਕੀਤਾ। ਡਾ. ਸੁੱਖੀ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਮਾਲ ਦੀਨ ਨੂੰ ਹਲਕਾ ਬੰਗਾ ਦੇ ਮੁਸਲਿਮ ਵੈਲਫੇਅਰ ਕਮੇਟੀ ਦਾ ਚੇਅਰਮੈਨ ਲਗਾਇਆ। ਕਮਾਲ ਦੀਨ ਨੇ ਆਖਿਆ ਕਿ ਜੋ ਵੀ ਉਨ੍ਹਾਂ ਨੂੰ ਸਰਕਾਰ ਵਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਜੋ ਮੁਸਲਿਮ ਭਾਈਚਾਰੇ ਨੂੰ ਮਾਣ ਦਿੱਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਡਾ. ਜਵੇਦ ਆਲਮ, ਸੋਹਨ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ, ਪਵਨਜੀਤ ਸਿੰਘ ਸਿੱਧੂ ਸੰਗਠਨ ਇੰਚਾਰਜ ਹਲਕਾ ਬੰਗਾ, ਮਨਜੀਤ ਸਿੰਘ ਬੱਬਲ, ਰਣਧੀਰ ਸਿੰਘ ਭੁੱਲਰ, ਰਮੇਸ਼ ਕਪਲ ਖਾਨਖਾਨਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਤ੍ਰਿਵੇਣੀ ਸਾਹਿਤ ਪ੍ਰੀਸ਼ਦ ਨੇ ਸਾਵਣ ਕਵੀ ਦਰਬਾਰ ਸਜਾਇਆ ਪੰਜਾਬ ਭਰ ਤੋਂ ਪੁੱਜੇ ਕਰੀਬ 45 ਕਵੀਆਂ ਨੇ ਸਾਵਣ ਦੇ ਰੰਗਾਂ ਨ... ਅਗਲੀ ਖ਼ਬਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਵਿਦਿਆਰਥੀ ਸੰਘਰਸ਼ ਦੀ ਜਿੱਤ ਹੋਈ-ਜਾਡਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।