03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਅਜੀਤ ਡੈਸਕ 30-07-2026
ਬਹਿਰਾਮ, 29 ਜੁਲਾਈ (ਨਛੱਤਰ ਸਿੰਘ ਬਹਿਰਾਮ) -ਪੁਲਿਸ ਚੌਂਕੀ ਕਟਾਰੀਆਂ ਥਾਣਾ ਬਹਿਰਾਮ ਪੁਲਿਸ ਵਲੋਂ ਚੈਕਿੰਗ ਦੌਰਾਨ 20 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ। ਏ.ਐਸ.ਆਈ. ਵਿਜੇ ਕੁਮਾਰ ਚੌਂਕੀ ਇੰਚਾਰਜ ਕਟਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਪੁਲਿਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ। ਪਿੰਡ ਬਲਾਕੀਪੁਰ ਕੋਲ ਇੱਕ ਵਿਅਕਤੀ ਨੂੰ ਸ਼ੱਕ ਨਾਲ ਤਲਾਸ਼ੀ ਲੈਣ ‘ਤੇ ਉਨ੍ਹਾ ਪਾਸੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਦੀ ਪਹਿਚਾਣ ਜਤਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਗੁਰਮੁੱਖ ਸਿੰਘ ਵਾਸੀ ਬਿਸ਼ਨਪੁਰਾ ਥਾਣਾ ਸਦਰ ਫਗਵਾੜ੍ਹਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਜਿਸ ਨੂੰ ਕਾਬੂ ਕਰਕੇ ਪੁਲਿਸ ਥਾਣਾ ਬਹਿਰਾਮ ਵਿਖੇ ਪਰਚਾ ਦਰਜ ਕੀਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਸਕੇ ਭਰਾ ਗ੍ਰਿਫਤਾਰ ਅਗਲੀ ਖ਼ਬਰ ਪੱਤਰਕਾਰ ’ਤੇ ਹੋਏ ਹਮਲੇ ਸੰਬੰਧੀ ਵਫ਼ਦ ਐਸ.ਪੀ. ਸਰਬਜੀਤ ਬਾਹੀਆ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।