03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜੋ ਕਾਂਗਰਸੀ ਨੀਟ ਦੇ ਮੁੱਦੇ ’ਤੇ ਧਰਨੇ ਦੇ ਰਹੇ ਹਨ, ਉਨ੍ਹਾਂ ਨੂੰ ਆਪਣਾ ਪਿਛਲਾ ਇਤਿਹਾਸ ਦੇਖਣਾ ਚਾਹੀਦਾ ਹੈ - ਵਿਜੇ ਭਾਟੀਆ ਸੰਡਰੇਵਾਲ

ਅਜੀਤ ਡੈਸਕ 30-07-2026
ਕਾਠਗੜ੍ਹ, 29 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਵਿਜੇ ਭਾਟੀਆ ਸੰਡਰੇਵਾਲ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਨੇ ਸਿੱਖਿਆ ਪ੍ਰਣਾਲੀ, ਪੇਪਰ ਲੀਕ ਮਾਮਲਿਆਂ, ਮੁਲਾਜ਼ਮਾਂ ’ਤੇ ਹੋਏ ਤਸ਼ਦਦ ਤੇ ਸਰਕਾਰੀ ਯੋਜਨਾਵਾਂ ਦੀ ਨਾਕਾਮੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਆਗੂ ਨੇ ਕਿਹਾ ਕਿ ਜਿਹੜੀ ਸਰਕਾਰ ਕਿਸਾਨੀ ਅਤੇ ਲੋਕਾਂ ਦਾ ਨਾਅਰਾ ਲੈ ਕੇ ਆਈ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਕੋਈ ਧਰਨਾ ਨਹੀਂ ਲੱਗੇਗਾ, ਅੱਜ ਉਸੇ ਸਰਕਾਰ ਵਿੱਚ ਹਰ ਪਾਸੇ ਧਰਨੇ ਲੱਗ ਰਹੇ ਹਨ। ਬਿਜਲੀ ਵਿਭਾਗ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਹਫ਼ਤਾ ਹੋ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਵਿਜੇ ਭਾਟੀਆ ਨੇ ਕਿਹਾ ਕਿ ਜਿੰਨੇ ਘੁਟਾਲੇ ਕਾਂਗਰਸ ਦੇ ਰਾਜ ਵਿੱਚ ਹੋਏ ਹਨ, ਉੱਨੇ ਇਤਿਹਾਸ ਵਿੱਚ ਕਦੇ ਨਹੀਂ ਹੋਏ। ਕਾਂਗਰਸ ਦੇ ਸਮੇਂ ਪਲੱਸ ਟੂ ਲੈਵਲ ਦਾ ਪੇਪਰ ਲੀਕ, ਸੀ.ਬੀ.ਐੱਸ.ਈ., ਆਰ.ਪੀ.ਐੱਸ.ਸੀ. ਤੇ ਕੋਲਾ ਘੁਟਾਲਾ ਸਮੇਤ ਘੁਟਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਅੱਜ ਜੋ ਕਾਂਗਰਸੀ ਨੀਟ ਦੇ ਮੁੱਦੇ ’ਤੇ ਧਰਨੇ ਦੇ ਰਹੇ ਹਨ, ਉਨ੍ਹਾਂ ਨੂੰ ਆਪਣਾ ਪਿਛਲਾ ਇਤਿਹਾਸ ਦੇਖਣਾ ਚਾਹੀਦਾ ਹੈ।
ਪਿਛਲੀ ਖ਼ਬਰ ਐਡੀਲੇਡ ਸੜਕ ਦੇ ਉੱਤਰੀ ਇਲਾਕੇ ਐਲਿਜ਼ਾਬੈਥ ਈਸਟ ’ਚ ਮਹਿਲਾ ਪੁਲਿਸ ਅਧਿਕਾਰੀ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਵੰਡੇ ਬੈਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।