04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਿਦੇਸ਼ ਭੇਜਣ ਦੇ ਨਾਂਅ ’ਤੇ 2,80,000/- ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ

ਅਜੀਤ ਡੈਸਕ 31-07-2026
ਕਾਠਗੜ੍ਹ, 30 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਥਾਣਾ ਕਾਠਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਕਮਲ ਤਨੇਜਾ ਦੀ ਅਗਵਾਈ ਹੇਠ ਥਾਣਾ ਕਾਠਗੜ੍ਹ ਵਿਖੇ ਅਪਰਾਧਿਕ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮੇ ਦੇ ਵੇਰਵਿਆਂ ਮੁਤਾਬਿਕ ਇਹ ਮੁਕੱਦਮਾ ਬਰਖਾਸਤ ਨੰਬਰ 238-ਪੀਸੀ 02-03-2026 ਰਾਹੀਂ ਜਗਦੀਸ਼ ਕੁਮਾਰ ਪੁੱਤਰ ਮਹਿੰਦਰ ਰਾਮ ਵਾਸੀ ਪਿੰਡ ਹੈਡੋਂਬੇਟ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਹਰਿੰਦਰ ਖਟਾਣਾ ਏਜੰਟ ਵਿਰੁੱਧ ਵਿਦੇਸ਼ ਭੇਜਣ ਦੇ ਨਾਮ ’ਤੇ ਪੈਸੇ ਲੈਣ-ਦੇਣ ਦੇ ਸਬੰਧ ਵਿੱਚ ਬਾ ਇੰਕੁਆਰੀ ਉਪ ਕਪਤਾਨ ਪੁਲਿਸ (ਪੀ.ਬੀ.ਆਈ) ਐਨ.ਡੀ.ਪੀ.ਐਸ.-ਕਾਮ-ਨਾਰਕੋਟਿਕਸ, ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ ’ਤੇ ਦਰਜ ਰਜਿਸਟਰ ਕੀਤਾ ਗਿਆ ਹੈ। ਉਪਰੋਕਤ ਦਰਖਾਸਤ ਦੀ ਪੜਤਾਲ ਦੌਰਾਨ ਇਹ ਤੱਤ ਸਾਹਮਣੇ ਆਏ ਕਿ ਹਰਿੰਦਰ ਖਟਾਣਾ ਪੁੱਤਰ ਅਸ਼ੋਕ ਕੁਮਾਰ ਖਟਾਣਾ ਵਾਸੀ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦਰਖਾਸਤੀ ਪਾਸੋਂ ਉਸਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਪੈਸੇ ਹਾਸਲ ਕਰਕੇ ਦਰਖਾਸਤੀ ਨਾਲ ਰਾਜ਼ੀਨਾਮਾ ਕਰਕੇ ਇਸਦੀ ਬਾਕੀ ਰਹਿੰਦੀ ਰਕਮ 2,80,000/- ਰੁਪਏ ਵਾਪਸ ਨਾ ਕਰਕੇ ਪਹਿਲੀ ਨਜਰੇ ਧੋਖਾਧੜੀ ਕਰਨੀ ਸਾਹਮਣੇ ਹੁੰਦੀ ਹੈ ਜਿਸ ਸਬੰਧੀ ਕਾਰਵਾਈ ਕਰਦੇ ਹੋਏ ਹਰਿੰਦਰ ਖਟਾਣਾ ਪੁੱਤਰ ਅਸ਼ੋਕ ਕੁਮਾਰ ਖਟਾਣਾ ਵਾਸੀ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਏ.ਐਸ.ਆਈ. ਧਰਮ ਚੰਦ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਪਿਛਲੀ ਖ਼ਬਰ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਦੌਰਾਨ ਪੰਜਾਬ ਡੇਅਰੀ ਵਿਕਾਸ ਦੇ ਕਰਮਚਾਰੀਆਂ ਅਤੇ ਪੈਨਸ਼ਨਰਜ਼ ਨੇ ਤ੍ਰ... ਅਗਲੀ ਖ਼ਬਰ ਜਸਬੀਰ ਸਿੰਘ ਨੂਰਪੁਰ ਨੂੰ ਗਹਿਰਾ ਸਦਮਾ, ਭੈਣ ਮਨਜੀਤ ਕੌਰ ਸ਼ੇਰਗਿਲ ਨਹੀਂ ਰਹੇ ਸਸਕਾਰ ਜਗਤਪੁਰ ਵਿਖੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।