04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੇਵਾ ਮੁਕਤੀ ’ਤੇ ਵਿਸ਼ੇਸ਼ : ਲੈਕ: ਬਲਦੀਸ਼ ਲੰਗੇਰੀ

ਅਜੀਤ ਡੈਸਕ 31-07-2026
ਬੰਗਾ - ਲੈਕ: ਬਲਦੀਸ਼ ਲੰਗੇਰੀ ਦਾ ਜਨਮ 8 ਜੁਲਾਈ 1968 ਨੂੰ ਪਿਤਾ ਸ਼ੰਕਰ ਰਾਮ ਅਤੇ ਮਾਤਾ ਸ੍ਰੀਮਤੀ ਸੀਬੋ ਦੇ ਘਰ ਪਿੰਡ ਲੰਗੇਰੀ ਜ਼ਿਲ੍ਰਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਆਪ ਇੱਕ ਵੱਡੀ ਭੈਣ ਅਤੇ ਤਿੰਨ ਵੱਡੇ ਭਰਾਵਾਂ ਦੇ ਲਾਡਲੇ ਨਿੱਕੇ ਵੀਰ ਹਨ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਤੇ ਮਿਡਲ ਸਕੂਲ ਲੱਖਪੁਰ ਤੋਂ ਅੱਠਵੀਂ ਜਮਾਤ ਪਾਸ ਕੀਤੀ। ਆਪ ਦੇ ਪ੍ਰੇਰਨਾ ਸਰੋਤ ਉਸ ਸਮੇਂ ਦੇ ਸਾਇੰਸ ਅਧਿਆਪਕ ਸ. ਸੁਖਦੇਵ ਸਿੰਘ ਸੱਲ੍ਹਾਂ ਸਨ। ਆਪ ਨੇ ਦਸਵੀਂ ਜਮਾਤ ਸ੍ਰੀ ਗੁਰੂ ਹਰਿਗੋਬਿੰਦ ਖਾਲਸਾ ਹਾਈ ਸਕੂਲ ਚਰਨ ਕੰਵਲ ਬੰਗਾ ਤੋਂ, ਬੀ. ਐਸ. ਸੀ. ਗ੍ਰੈਜੂਏਸ਼ਨ ਡੀ. ਏ.ਵੀ. ਕਾਲਜ ਜਲੰਧਰ ਅਤੇ ਸਰਕਾਰੀ ਕਾਲਜ ਜਲੰਧਰ ਤੋਂ ਬੀ.ਐੱਡ ਕੀਤੀ। ਆਪ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਤੋਂ ਮਾਸਟਰ ਡਿਗਰੀ ਤੇ ਮਾਸਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ। ਆਪ ਦੇ ਅਧਿਆਪਨ ਜੀਵਨ ਦੀ ਸ਼ੁਰੂਆਤ 1993 ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਸਮਾਜ ਸ਼ਾਸ਼ਤਰ ਵਜੋਂ ਹੋਈ। ਆਪ ਨੇ ਚਾਰ ਸਾਲ ਬਤੌਰ ਸਮਾਜ ਵਿਗਿਆਨ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਈਆ। ਸਿੱਖਿਆ ਵਿਭਾਗ ਵਿੱਚ ਬਤੌਰ ਸਾਇੰਸ ਮਾਸਟਰ ਨਿਯੁਕਤੀ ਸਰਕਾਰੀ ਮਿਡਲ ਸਕੂਲ ਲੋਹਕੇ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਈ। ਉਸ ਤੋਂ ਬਾਅਦ ਆਪ ਨੇ ਵੱਖ- ਵੱਖ ਸਕੂਲਾਂ ਵਿੱਚ 19 ਸਾਲ ਬਤੌਰ ਸਾਇੰਸ ਮਾਸਟਰ ਸੇਵਾ ਕੀਤੀ। 6 ਫਰਵਰੀ 1998 ਨੂੰ ਆਪ ਦਾ ਵਿਆਹ ਮੈਡਮ ਰੇਸ਼ਮ ਕੌਰ ਨਾਲ ਹੋਇਆ। 3 ਜੁਲਾਈ 2016 ਨੂੰ ਆਪ ਬਤੌਰ ਲੈਕਚਰਾਰ ਸਰਕਾਰੀ ਸੀਨੀਅਰ ਸਕੂਲ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਵਿਖੇ ਲੱਗੇ। 18 ਨਵੰਬਰ 2016 ਆਪ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਵਿਖੇ ਹੋਈ। ਜਿੱਥੋਂ ਕਿ ਉਹ 31 ਜੁਲਾਈ ਨੂੰ ਸੇਵਾ ਮੁਕਤ ਹੋ ਰਹੇ ਹਨ।
- ਸੁਰਿੰਦਰ ਸਿੰਘ ਕਰਮ ਲਧਾਣਾ
ਪਿਛਲੀ ਖ਼ਬਰ ਰਾਮਸਰ ਮੋਕਸ਼ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਅਸ਼ਟਮੀ ਸਮਾਗਮ ਅੱਜ ਅਗਲੀ ਖ਼ਬਰ ਬਸਪਾ ਵਲੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।