03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਵੋਦਿਆ ਵਿੱਚ ਸੈਸ਼ਨ 2027-28 ਛੇਵੀਂ ਦੇ ਦਾਖਲੇ ਲਈ ਦਾਖਲਾ ਪ੍ਰੀਖਿਆ ਫਾਰਮ ਭਰਨ ਦੀ ਮਿਤੀ 7 ਅਗਸਤ ਤੱਕ ਵਧਾਈ

ਪੋਜੇਵਾਲ ਸਰਾਂ, 2 ਅਗਸਤ (ਨਵਾਂਗਰਾਈਂ) - ਪੀ. ਐਮ.

ਪ੍ਰਿੰਸੀਪਲ ਰਵਿੰਦਰ ਕੁਮਾਰ ਜਾਣਕਾਰੀ ਦਿੰਦੇ ਹੋਏ। 03-08-2026
ਪੋਜੇਵਾਲ ਸਰਾਂ, 2 ਅਗਸਤ (ਨਵਾਂਗਰਾਈਂ) - ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿੱਚ ਸਾਲ 2027-28 ਲਈ ਛੇਵੀਂ ਜਮਾਤ ਦੇ ਦਾਖਲੇ ਲਈ ਦਾਖਲਾ ਪ੍ਰੀਖਿਆ 28 ਨਵੰਬਰ 2026 ਨੂੰ ਹੋਵੇਗੀ ਲਈ ਦਾਖਲਾ ਫਾਰਮ ਭਰਨ ਦੀ ਮਿਤੀ ਵਿੱਚ 7 ਅਗਸਤ ਤੱਕ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਵਿਦਿਆਲਿਆ ਦੇ ਪ੍ਰਿੰ. ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਹ ਵਿਦਿਆਰਥੀ ਜੋ ਸੈਸ਼ਨ 2026-27 ਵਿੱਚ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ, ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦੇ ਹਨ, ਇਸ ਦਾਖਲਾ ਪ੍ਰੀਖਿਆ ਲਈ ਹੁਣ ਮਿਤੀ 7 ਅਗਸਤ ਤੱਕ ਅਪਲਾਈ ਕਰ ਸਕਦੇ ਹਨ। ਪਹਿਲਾਂ ਇਸ ਫਾਰਮ ਦੀ ਅੰਤਿਮ ਮਿਤੀ 31 ਜੁਲਾਈ ਸੀ ਹੁਣ ਇਹ ਵਧਾ ਕੇ 7 ਅਗਸਤ ਤੱਕ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥੀ ਨੇ ਤੀਜੀ, ਚੌਥੀ, ਪੰਜਵੀਂ ਦੀ ਪ੍ਰੀਖਿਆ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ। ਉਹਨਾਂ ਅੱਗੇ ਦੱਸਿਆ ਇਸ ਪ੍ਰੀਖਿਆ ਲਈ ਉਹ ਵਿਦਿਆਰਥੀ ਹੀ ਅਪਲਾਈ ਕਰ ਸਕਦੇ ਹਨ ਜਿਹਨਾਂ ਦੀ ਜਨਮ ਮਿਤੀ 1 ਮਈ 2015 ਤੋਂ 31 ਜੁਲਾਈ 2017 ਦੇ ਵਿਚਕਾਰ ਹੈ, ਇਸ ਵਿਦਿਆਲਿਆ ਵਿੱਚ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਰਹਿਣ ਸਹਿਣ, ਖਾਣ ਪੀਣ, ਵਰਦੀਆਂ, ਕਿਤਾਬਾਂ, ਕਾਪੀਆ ਅਤੇ ਸਿਹਤ ਦਾ ਸਾਰਾ ਪ੍ਰਬੰਧ ਮੁਫਤ ਹੈ। ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਜ਼ਿਲ੍ਹੇ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਦੇ ਇਸ ਪ੍ਰੀਖਿਆ ਲਈ ਦਾਖਲਾ ਫਾਰਮ ਜ਼ਰੂਰ ਭਰਵਾਉਣ।
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਨਵੇਂ ਸੈਸ਼ਨ ਦੀ ਅਰੰਭਤਾ ਅਗਲੀ ਖ਼ਬਰ ਪਿੰਡ ਰੁੜਕਾ ਖ਼ੁਰਦ ਦਾ ਜੰਮਪਲ ਮਨਜੀਤ ਸਿੰਘ ਕੈਨੇਡਾ ਵਿਚ ਬਣਿਆ ਵਕੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।