03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਵਾਂਸ਼ਹਿਰ ਸਦਰ ਥਾਣੇ ਦੀ ਪੁਲਿਸ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀ ਨਾਲ। ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਕਾਠਗੜ੍ਹ, 2 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਵਿੱਚ ਡੇਰਾ ਬਾਬਾ ਸੈਦ ਨਵਾਬ ਦੇ ਨੇੜੇ ਬੱਚਿਆਂ ਦੇ ਖੇਡਣ ਅਤੇ ਬਜ਼ੁਰਗਾਂ ਦੇ ਘੁੰਮਣ ਫਿਰਨ ਲਈ ਬਣਾਏ ਗਏ ਪਾਰਕ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ ਲੱਗੇ ਝੂਲੇ ਤੇ ਪਾਰਕ ਦੇ ਐਂਟਰੀ ਗੇਟ ਦੇ ਪਿੱਲਰ ਨੂੰ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਦੇ ਪਤੀ ਅਤੇ ਡੇਰਾ ਬਾਬਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਪਾਰਕ ਵਿੱਚ ਬੱਚਿਆਂ ਦੇ ਸੁੱਟੇ ਗਏ ਝੂਲੇ ਤੇ ਐਂਟਰੀ ਗੇਟ ਦੇ ਤੋੜੇ ਪਿੱਲਰ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਕੁੱਝ ਈਰਖਾਲੂ ਤੇ ਸ਼ਰਾਰਤੀ ਅਨਸਰਾਂ ਦੁਆਰਾ ਇਹ ਕੰਮ ਰਾਤ ਸਮੇਂ ਕੀਤਾ ਗਿਆ ਹੈ।

ਕਾਠਗੜ੍ਹ ਦੀ ਪਾਰਕ ’ਚ ਟੁੱਟੇ ਹੋਏ ਝੂਲੇ ਨੂੰ ਦਿਖਾਉਂਦੇ ਹੋਏ ਸਾਈਂ ਕਾਲੇ ਸ਼ਾਹ ਤੇ ਹੋਰ। ਨਵਾਂਸ਼ਹਿਰ ਸਦਰ ਥਾਣੇ ਦੀ ਪੁਲਿਸ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀ ਨਾਲ। 03-08-2026
ਕਾਠਗੜ੍ਹ, 2 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਵਿੱਚ ਡੇਰਾ ਬਾਬਾ ਸੈਦ ਨਵਾਬ ਦੇ ਨੇੜੇ ਬੱਚਿਆਂ ਦੇ ਖੇਡਣ ਅਤੇ ਬਜ਼ੁਰਗਾਂ ਦੇ ਘੁੰਮਣ ਫਿਰਨ ਲਈ ਬਣਾਏ ਗਏ ਪਾਰਕ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ ਲੱਗੇ ਝੂਲੇ ਤੇ ਪਾਰਕ ਦੇ ਐਂਟਰੀ ਗੇਟ ਦੇ ਪਿੱਲਰ ਨੂੰ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਦੇ ਪਤੀ ਅਤੇ ਡੇਰਾ ਬਾਬਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਪਾਰਕ ਵਿੱਚ ਬੱਚਿਆਂ ਦੇ ਸੁੱਟੇ ਗਏ ਝੂਲੇ ਤੇ ਐਂਟਰੀ ਗੇਟ ਦੇ ਤੋੜੇ ਪਿੱਲਰ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਕੁੱਝ ਈਰਖਾਲੂ ਤੇ ਸ਼ਰਾਰਤੀ ਅਨਸਰਾਂ ਦੁਆਰਾ ਇਹ ਕੰਮ ਰਾਤ ਸਮੇਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪਾਰਕ ਵਿਚ ਬੱਚੇ ਆ ਕੇ ਖੇਡਦੇ ਤੇ ਝੂਲਿਆਂ ਦਾ ਆਨੰਦ ਲੈਂਦੇ ਹਨ ਜਦਕਿ ਬਜ਼ੁਰਗ ਸੈਰ ਕਰਦੇ ਹੋਏ ਮਾਨਸਿਕ ਖੁਸ਼ੀ ਮਹਿਸੂਸ ਕਰਦੇ ਹਨ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਪਾਰਕ ਦਾ ਇੱਕ ਪਿੱਲਰ ਕਿਸੇ ਨੇ ਤੋੜ ਦਿੱਤਾ ਸੀ ਜਿਸ ਨੂੰ ਠੀਕ ਕਰਾਉਣ ਦਾ ਕੰਮ ਅਜੇ ਚੱਲ ਹੀ ਰਿਹਾ ਹੈ ਕਿ ਹੁਣ ਕਿਸੇ ਨੇ ਪਾਰਕ ਨੂੰ ਹੋਰ ਨੁਕਸਾਨ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਆਪਣੇ ਨਗਰ ਜਾਂ ਪਿੰਡ ਨੂੰ ਸੁੰਦਰ ਬਣਾਉਣ ਲਈ ਜਿਸ ਤਰ੍ਹਾਂ ਪਿਛਲੀ ਪੰਚਾਇਤ ਨੇ ਪੂਰੇ ਯਤਨ ਕੀਤੇ ਹਨ ਉਸ ਤੋਂ ਵੀ ਜ਼ਿਆਦਾ ਕਾਠਗੜ੍ਹ ਨੂੰ ਸੁੰਦਰ ਤੇ ਸਾਫ ਸੁਥਰਾ ਰੱਖਣ ਦੀ ਉਹਨਾਂ ਦੀ ਪੰਚਾਇਤ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਜਿਨ੍ਹਾਂ ਲੋਕਾਂ ਦੀ ਸੋਚ ਗਲਤ ਹੈ ਉਹਨਾਂ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਬੱਚੇ ਤੇ ਬਜ਼ੁਰਗ ਸਭ ਦੇ ਸਾਂਝੇ ਹਨ, ਜੇਕਰ ਉਹਨਾਂ ਨੂੰ ਪਾਰਕ ’ਚ ਆ ਕੇ ਖੁਸ਼ੀ ਮਿਲਦੀ ਹੈ ਤਾਂ ਇਸ ਵਿੱਚ ਕਿਸੇ ਨੂੰ ਵੀ ਕੋਈ ਈਰਖਾਲੂ ਸੋਚ ਨਹੀਂ ਰੱਖਣੀ ਚਾਹੀਦੀ। ਉਹਨਾਂ ਕਿਹਾ ਕਿ ਪਾਰਕ ਦੀ ਦੇਖਭਾਲ ਵਿੱਚ ਪੰਚਾਇਤ ਦੇ ਨਾਲ-ਨਾਲ ਨਗਰ ਨਿਵਾਸੀਆਂ ਦਾ ਵੀ ਸਹਿਯੋਗ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਪੰਚਾਇਤ ਦੇ ਸਰਪੰਚ ਸ. ਗੁਰਨਾਮ ਸਿੰਘ ਚਾਹਲ ਨੇ ਬੜੀ ਮਿਹਨਤ ਕਰਕੇ ਬਾਬਾ ਸੈਦ ਨਵਾਬ ਦੇ ਨਜ਼ਦੀਕ ਜਿੱਥੇ ਹਮੇਸ਼ਾ ਹੀ ਵੱਡੇ-ਵੱਡੇ ਗੰਦਗੀ ਦੇ ਢੇਰ ਲੱਗੇ ਰਹਿਣ ਨਾਲ ਆਲਾ ਦੁਆਲਾ ਗੰਦਗੀ ਭਰਿਆ ਬਣਿਆ ਰਹਿੰਦਾ ਸੀ, ਨੂੰ ਸਾਫ ਕਰਵਾ ਕੇ ਉਥੇ ਬੱਚਿਆਂ ਲਈ ਇੱਕ ਸੁੰਦਰ ਪਾਰਕ ਬਣਵਾਇਆ ਸੀ ਜਿਸ ਤੋਂ ਬਾਅਦ ਕਾਠਗੜ੍ਹ ਦੀ ਨਵੀਂ ਬਣੀ ਪੰਚਾਇਤ ਇਸ ਪਾਰਕ ਦੀ ਸੁੰਦਰਤਾ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸ ਦੀ ਦੇਖਭਾਲ ਦੇ ਕੰਮ ਨੂੰ ਮੇਨਟੇਨ ਰੱਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਬੱਸ ਤੇ ਸਕੂਟਰੀ ਦੀ ਹੋਈ ਟੱਕਰ ’ਚ ਦੋ ਲੜਕੀਆਂ ਜ਼ਖਮੀ ਅਗਲੀ ਖ਼ਬਰ ਝਿੰਗੜਾਂ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਇਕਾਈ ਮੁਕੰਦਪੁਰ ਦੀ ਹੋਈ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।