04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰਾਜਾ ਵੜਿੰਗ ਦੇ ਆਉਣ ਨਾਲ ਨਵਾਂਸ਼ਹਿਰ ’ਚ ਕਮਜ਼ੋਰ ਹੋਵੇਗੀ ਕਾਂਗਰਸ - ਮਦਨ ਮੀਲੂ

ਕਾਠਗੜ੍ਹ, 3 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਕਾਂਗਰਸ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਧੜੇਬੰਦੀ ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਵੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਹਲਕਾ ਬਲਾਚੌਰ ਤੋਂ ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ ਨੇ ਇੱਕ ਬਿਆਨ ਜਾਰੀ ਕਰਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੂੰ ਅਪੀਲ ਕੀਤੀ ਹੈ ਕਿ 7 ਅਗਸਤ ਨੂੰ ਬਲਾਚੌਰ ਦੇ ਚੌਧਰੀ ਪੈਲੇਸ ਵਿਖੇ ਰੱਖਿਆ ਬੂਥ ਮਜ਼ਬੂਤ ਕਰਨ ਸਬੰਧੀ ਪ੍ਰੋਗਰਾਮ ਰੱਦ ਕੀਤਾ ਜਾਵੇ।

ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ। 04-08-2026
ਕਾਠਗੜ੍ਹ, 3 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਕਾਂਗਰਸ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਧੜੇਬੰਦੀ ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਵੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਹਲਕਾ ਬਲਾਚੌਰ ਤੋਂ ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ ਨੇ ਇੱਕ ਬਿਆਨ ਜਾਰੀ ਕਰਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੂੰ ਅਪੀਲ ਕੀਤੀ ਹੈ ਕਿ 7 ਅਗਸਤ ਨੂੰ ਬਲਾਚੌਰ ਦੇ ਚੌਧਰੀ ਪੈਲੇਸ ਵਿਖੇ ਰੱਖਿਆ ਬੂਥ ਮਜ਼ਬੂਤ ਕਰਨ ਸਬੰਧੀ ਪ੍ਰੋਗਰਾਮ ਰੱਦ ਕੀਤਾ ਜਾਵੇ। ਮਦਨ ਮੀਲੂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਨਾਲ ਜ਼ਿਲ੍ਹੇ ਅੰਦਰ ਕਾਂਗਰਸ ਮਜ਼ਬੂਤ ਹੋਣ ਦੀ ਬਜਾਏ ਹੋਰ ਕਮਜ਼ੋਰ ਹੋਵੇਗੀ। ਆਪਣੀ ਗੱਲ ਰੱਖਦਿਆਂ ਮਦਨ ਮੀਲੂ ਟੌਂਸਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਅੰਦਰ ਗੰਭੀਰ ਟਸਲਬਾਜ਼ੀ ਚੱਲ ਰਹੀ ਹੈ, ਲੀਡਰ ਇੱਕ-ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਤੇ ਪਾਰਟੀ ਇੱਕਜੁੱਟ ਨਹੀਂ ਹੈ। ਅਜਿਹੇ ਸਮੇਂ ਵਿੱਚ ਰਾਜਾ ਵੜਿੰਗ ਨੂੰ ਹਲਕੇ ਵਿੱਚ ਲਿਆਉਣ ਨਾਲ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਪਾਰਟੀ ਨੂੰ ਬਹੁਤ ਵੱਡਾ ਸਿਆਸੀ ਨੁਕਸਾਨ ਝੱਲਣਾ ਪਵੇਗਾ। ਉਹਨਾਂ ਨੇ ਅਜੇ ਮੰਗੂਪੁਰ ਨੂੰ ਭਰਾਤਰੀ ਸਲਾਹ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਦਾ ਪ੍ਰੋਗਰਾਮ ਬਲਾਚੌਰ ਵਿੱਚ ਨਾ ਕਰਵਾਇਆ ਜਾਵੇ ਅਤੇ ਉਹਨਾਂ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਪ੍ਰੋਗਰਾਮ ਕਰਨ ਲਈ ਕਹਿ ਦਿੱਤਾ ਜਾਵੇ।­
ਪਿਛਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਵਣ ਰੇਂਜ ਦਫਤਰ ਨਵਾਂਸ਼ਹਿਰ ਮੂਹਰੇ ਰੋਸ ਧਰਨਾ ਅਗਲੀ ਖ਼ਬਰ ਸਾਈਂ ਕਾਲਜ ਵਿਖੇ ਨਸ਼ਾ ਮੁਕਤੀ ਦੀ ਚੁਕਾਈ ਸਹੁੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।