04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਟਾਲ ਮਜਾਰਾ ਵਾਸੀਆਂ ਵਲੋਂ ਸੜਕ ’ਚ ਲੁੱਕ ਪਾਉਣ ਦੀ ਮੰਗ

ਸੜੋਆ, 3 ਅਗਸਤ (ਹਰਮੇਲ ਸਹੂੰਗੜਾ) - ਬਲਾਕ ਸੜੋਆ ’ਚ ਪੈਂਦੇ ਪਿੰਡ ਅਟਾਲ ਮਜਾਰਾ ਦੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਪੈਲੀ ਤੋਂ ਲੈ ਕੇ ਪਿੰਡ ਅਟਾਲ ਮਜਾਰਾ ਤੱਕ ਸੜਕ ਜਿਸ ’ਚ ਪੱਥਰ ਪਾਉਣ ਦਾ ਕੰਮ ਪਿਛਲੇ ਸਾਲ ਹੜ੍ਹਾਂ ਤੋਂ ਬਾਅਦ ਚਾਲੂ ਕੀਤਾ ਗਿਆ ਸੀ ਜੋ ਕਿ ਡੇਢ ਸਾਲ ਬੀਤ ਜਾਣ ਮਗਰੋਂ ਵੀ ਇਸ ਸੜਕ ’ਤੇ ਪੱਥਰ ਜੀਉਂ ਦਾ ਤਿਉਂ ਹੀ ਪਿਆ ਹੈ। ਉਹਨਾਂ ਦੱਸਿਆ ਕਿ ਜਦੋਂ ਪਿਛਲੇ ਸਾਲ ਹੜ੍ਹ ਆਉਣ ਕਰਕੇ ਟੈਂਕੀ ਦੇ ਕੋਲ ਸੜਕ ਟੁੱਟ ਗਈ ਸੀ ਅਤੇ ਇਸ ਉੱਪਰ ਦੁਬਾਰਾ ਪੱਥਰ ਪਾਇਆ ਗਿਆ ਸੀ ਜਿਸ ’ਚ ਠੇਕੇਦਾਰ ਵੱਲੋਂ ਬਹੁਤ ਵੱਡੀ ਅਣਗਹਿਲੀ ਹੋਣ ਕਰਕੇ ਇਸ ਦਾ ਖਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ।

ਪਿੰਡ ਅਟਾਲ ਮਜਾਰਾ ਦੇ ਵਸਨੀਕ ਸੜਕ ’ਤੇ ਖਿੱਲਰਿਆ ਪੱਥਰ ਦਿਖਾਉਂਦੇ ਹੋਏ। ਤਸਵੀਰ : ਸਹੂੰਗੜਾ 04-08-2026
ਸੜੋਆ, 3 ਅਗਸਤ (ਹਰਮੇਲ ਸਹੂੰਗੜਾ) - ਬਲਾਕ ਸੜੋਆ ’ਚ ਪੈਂਦੇ ਪਿੰਡ ਅਟਾਲ ਮਜਾਰਾ ਦੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਪੈਲੀ ਤੋਂ ਲੈ ਕੇ ਪਿੰਡ ਅਟਾਲ ਮਜਾਰਾ ਤੱਕ ਸੜਕ ਜਿਸ ’ਚ ਪੱਥਰ ਪਾਉਣ ਦਾ ਕੰਮ ਪਿਛਲੇ ਸਾਲ ਹੜ੍ਹਾਂ ਤੋਂ ਬਾਅਦ ਚਾਲੂ ਕੀਤਾ ਗਿਆ ਸੀ ਜੋ ਕਿ ਡੇਢ ਸਾਲ ਬੀਤ ਜਾਣ ਮਗਰੋਂ ਵੀ ਇਸ ਸੜਕ ’ਤੇ ਪੱਥਰ ਜੀਉਂ ਦਾ ਤਿਉਂ ਹੀ ਪਿਆ ਹੈ। ਉਹਨਾਂ ਦੱਸਿਆ ਕਿ ਜਦੋਂ ਪਿਛਲੇ ਸਾਲ ਹੜ੍ਹ ਆਉਣ ਕਰਕੇ ਟੈਂਕੀ ਦੇ ਕੋਲ ਸੜਕ ਟੁੱਟ ਗਈ ਸੀ ਅਤੇ ਇਸ ਉੱਪਰ ਦੁਬਾਰਾ ਪੱਥਰ ਪਾਇਆ ਗਿਆ ਸੀ ਜਿਸ ’ਚ ਠੇਕੇਦਾਰ ਵੱਲੋਂ ਬਹੁਤ ਵੱਡੀ ਅਣਗਹਿਲੀ ਹੋਣ ਕਰਕੇ ਇਸ ਦਾ ਖਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਪੰਚ ਨੇ ਦੱਸਿਆ ਕਿ ਅਸੀਂ ਬਹੁਤ ਵਾਰੀ ਸਬੰਧਤ ਵਿਭਾਗ ਦੇ ਐਸ.ਡੀ.ਓ., ਐਕਸੀਅਨ ਨੂੰ ਮਿਲ ਕੇ ਇਸ ਸੜਕ ਦਾ ਦਰਦ ਰੋ ਚੁੱਕੇ ਹਾਂ ਤੇ ਸਾਡੀ ਕਿਸੇ ਵੀ ਅਫਸਰ ਨੇ ਇੱਕ ਨਹੀਂ ਸੁਣੀ। ਉਹਨਾਂ ਪੰਜਾਬ ਦੇ ਪੀ. ਡਬਲਯੂ. ਡੀ. ਮੰਤਰੀ, ਜ਼ਿਲ੍ਹੇ ਦੇ ਡੀ.ਸੀ. ਅਤੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਤੇ ਸਬੰਧਤ ਵਿਭਾਗ ਨੂੰ ਜ਼ੋਰ ਦੇ ਕੇ ਕਿਹਾ ਕਿ ਮੀਂਹ ਖ਼ਤਮ ਹੋਣ ਤੋਂ ਬਾਅਦ ਇਸ ਸੜਕ ’ਤੇ ਪ੍ਰੀਮਿਕਸ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਦੀ ਕੋਈ ਵੀ ਪ੍ਰੇਸ਼ਾਨੀ ਨਾ ਹੋ ਸਕੇ। ਇਸ ਮੌਕੇ ਲਖਵਿੰਦਰ ਸਿੰਘ ਪੰਚ, ਜਸਪਾਲ ਸਿੰਘ ਮਾਣੀ, ਨਿਰਸ਼ਾਰ ਸਿੰਘ, ਕਸ਼ਮੀਰ ਰਾਮ, ਸਤਨਾਮ ਸਿੰਘ, ਬਿੰਕਾ ਸਿੰਘ, ਜਗਮੋਹਨ ਸਿੰਘ ਅਤੇ ਦਿਲਾਵਰ ਸਿ ੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਿਵੇਂ ਹੋਈ? ਅਗਲੀ ਖ਼ਬਰ ਚਾਂਦਪੁਰ ਰੁੜਕੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰ ’ਤੇ ਵੱਖ-ਵੱਖ ਖੇਡਾਂ ’ਚ ਪ੍ਰਾਪਤੀਆਂ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।