ਕਾਨੂੰਗੋ/ਪਟਵਾਰੀ 7 ਅਗਸਤ ਨੂੰ ਚੰਡੀਗੜ੍ਹ ਮਹਾਂ ਰੈਲੀ ’ਚ ਹੋਣਗੇ ਸ਼ਾਮਿਲ- ਜਾਡਲੀ
ਨਵਾਂਸ਼ਹਿਰ, 3 ਅਗਸਤ (ਹਰਮਿੰਦਰ ਸਿੰਘ ਪਿੰਟੂ) - ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਪ੍ਰੈੱਸ ਨੂੰ ਨਿਊਜ਼ੀਲੈਂਡ ਤੋਂ ਫੌਨ ’ਤੇ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਦੇ ਸਾਂਝੇ ਫਰੰਟ ਵਲੋਂ ਆਪਣੀਆਂ ਹੱਕੀ ਮੰਗਾਂ ਲਈ 7 ਅਗਸਤ ਨੂੰ ਜਿਹੜੀ ਇੱਕ ਵਿਸ਼ਾਲ ਸੂਬਾਈ ਮਹਾਂ ਰੈਲੀ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਉਸ ਦੇ ਸਬੰਧ ਵਿੱਚ ਗੁਰਦੀਪ ਸਿੰਘ ਕੂਕਾ ਮੈਂਬਰ ਪੰਜਾਬ ਦੀ ਪ੍ਰਧਾਨਗੀ ਹੇਠ ਪਟਵਾਰੀਆਂ ਅਤੇ ਕਾਨੂੰਗੋਆਂ ਦੀ 6 ਅਗਸਤ ਨੂੰ ਭਗਤ ਰਿਜੋਰਟਸ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਇਸ ਸਬੰਧੀ ਮੀਟਿੰਗ ਰੱਖੀ ਗਈ ਹੈ।
ਹ
ਹਰਭਜਨ ਸਿੰਘ ਜਾਡਲੀ
04-08-2026
ਨਵਾਂਸ਼ਹਿਰ, 3 ਅਗਸਤ (ਹਰਮਿੰਦਰ ਸਿੰਘ ਪਿੰਟੂ) - ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਪ੍ਰੈੱਸ ਨੂੰ ਨਿਊਜ਼ੀਲੈਂਡ ਤੋਂ ਫੌਨ ’ਤੇ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਦੇ ਸਾਂਝੇ ਫਰੰਟ ਵਲੋਂ ਆਪਣੀਆਂ ਹੱਕੀ ਮੰਗਾਂ ਲਈ 7 ਅਗਸਤ ਨੂੰ ਜਿਹੜੀ ਇੱਕ ਵਿਸ਼ਾਲ ਸੂਬਾਈ ਮਹਾਂ ਰੈਲੀ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਉਸ ਦੇ ਸਬੰਧ ਵਿੱਚ ਗੁਰਦੀਪ ਸਿੰਘ ਕੂਕਾ ਮੈਂਬਰ ਪੰਜਾਬ ਦੀ ਪ੍ਰਧਾਨਗੀ ਹੇਠ ਪਟਵਾਰੀਆਂ ਅਤੇ ਕਾਨੂੰਗੋਆਂ ਦੀ 6 ਅਗਸਤ ਨੂੰ ਭਗਤ ਰਿਜੋਰਟਸ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਇਸ ਸਬੰਧੀ ਮੀਟਿੰਗ ਰੱਖੀ ਗਈ ਹੈ। ਮੀਟਿੰਗ ਵਿੱਚ ਰੈਲੀ ’ਚ ਸ਼ਾਮਲ ਹੋਣ ਲਈ ਤਿਆਰੀਆਂ ਅਰੰਭੀਆਂ ਜਾਣਗੀਆਂ। ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ ਤੇ ਹਰੀਕ੍ਰਿਸ਼ਨ ਜ਼ਿਲ੍ਹਾ ਖਜ਼ਾਨਚੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਲਈ ਵਾਰ- ਵਾਰ ਹਾਈਕੋਰਟ ਵਿੱਚ ਆਪਣੇ ਬਚਾਅ ਲਈ ਦਲੀਲਾਂ ਦੇ ਕੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਭੱਜਣਾ ਚਾਹੁੰਦੀ ਹੈ। ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇਸ ਨੂੰ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰਨਗੇ। ਚਾਹੇ ਉਹਨਾਂ ਨੂੰ ਆਪਣੇ ਹੱਕਾਂ ਲਈ ਸੁਪਰੀਮਕੋਰਟ ਵਿੱਚ ਕਿਉਂ ਨਾ ਜਾਣਾ ਪਵੇ। ਉਹ ਦਿਨ ਦੂਰ ਨਹੀਂ ਜਦੋਂ ਸਾਡੀ ਜਿੱਤ ਹੋਵੇਗੀ ਤੇ ਅਸੀਂ ਮਾਣ ਕਰਾਂਗੇ ਕਿ 7 ਅਗਸਤ ਦੇ ਮਹਾਂ ਸੰਗਰਾਮ ਦਾ ਅਸੀ ਹਿੱਸਾ ਰਹੇ ਸੀ। ਸਾਥੀਆਂ ਨੇ ਫੈਸਲਾ ਕਰ ਲਿਆ ਹੈ ਕਿ ਇਸ ਰੈਲੀ ਵਿੱਚ ਜ਼ਿਲ੍ਹੇ ਦੇ ਸਮੂਹ ਸੇਵਾ-ਮੁਕਤ ਕਾਨੂੰਗੋ ਪਟਵਾਰੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ ਤੇ ਸਰਕਾਰ ਦੇ ਦਬਾਅ ਹੇਠ ਆ ਕੇ ਪਿੱਛੇ ਨਹੀਂ ਹਟਣਗੇ। ਬੇਸ਼ੱਕ ਸਰਕਾਰਾਂ ਆਪਣੇ ਕੋਝੇ ਹਥਕੰਡੇ ਵਰਤ ਕੇ ਮੁਲਾਜ਼ਮਾਂ ਨੂੰ ਜਿੰਨਾ ਮਰਜ਼ੀ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਲੈਣ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ।