07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਪੰਜਾਬ ਵਾਸੀ ਤਤਪਰ - ਕਰੀਮਪੁਰੀ

ਬਲਾਚੌਰ, 6 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬਲਾਚੌਰ ਦੀ ਸਮੀਖਿਆ ਮੀਟਿੰਗ ਬੁੱਧ ਵਿਹਾਰ ਬਲਾਚੌਰ ਵਿਖੇ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਹੋਈ।

ਅਜੀਤ ਡੈਸਕ 07-08-2026
ਬਲਾਚੌਰ, 6 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬਲਾਚੌਰ ਦੀ ਸਮੀਖਿਆ ਮੀਟਿੰਗ ਬੁੱਧ ਵਿਹਾਰ ਬਲਾਚੌਰ ਵਿਖੇ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਹੋਈ। ਅਜੀਤ ਸਿੰਘ ਭੈਣੀ ਇੰਚਾਰਜ ਬਸਪਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਬਸਪਾ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਵਰਕਰਾਂ ਅਤੇ ਆਗੂਆਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ ਤੇ ਸ਼ਲਾਘਾ ਕਰਦਿਆਂ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੀ ਰਣਨੀਤੀ ਵੀ ਬਣਾਈ। ਇਸ ਮੌਕੇ ਉਨਾਂ ਨਵੀਆਂ ਨਿਯੁਕਤੀਆਂ ਕਰਦਿਆਂ ਸੀਨੀਅਰ ਆਗੂ ਦਵਿੰਦਰ ਸਿੰਘ ਸੀਂਹਮਾਰ ਨੂੰ ਜ਼ਿਲ੍ਹਾ ਸਕੱਤਰ ਤੇ ਨੌਜਵਾਨ ਆਗੂ ਐਡਵੋਕੇਟ ਨਵਰਾਜ ਸਿੰਘ ਚਣਕੋਆ ਪੁੱਤਰ ਚਮਨ ਲਾਲ ਚਣਕੋਆ ਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਬਸਪਾ ਪੰਜਾਬ ਦੇ ਸਕੱਤਰ ਦਿਲਬਾਗ ਚੰਦ ਮਹਿੰਦੀਪੁਰ, ਭੁਪਿੰਦਰ ਬੇਗਮਪੁਰੀ ਜ਼ਿਲ੍ਹਾ ਇੰਚਾਰਜ, ਡਾ. ਚਰਨਜੀਤ ਸਿੰਘ ਸੁੰਮਨ ਹਲਕਾ ਪ੍ਰਧਾਨ , ਸੁਰਿੰਦਰ ਸਿੰਘ ਸੀਂਹਮਾਰ ਸ਼ਹਿਰੀ ਪ੍ਰਧਾਨ ਬਸਪਾ, ਮਾਸਟਰ ਬਖਸ਼ੀ ਰਾਮ, ਬਖਸ਼ੀਸ਼ ਸਿੰਘ ਮਾਜਰਾ ਜੱਟਾਂ ਹਲਕਾ ਉਪ ਪ੍ਰਧਾਨ, ਠੇਕੇਦਾਰ ਬਲਦੇਵ ਮੌਹਰ, ਪੰਮਾ ਪੇਂਟਰ, ਡਾ. ਰਜਿੰਦਰ ਲੱਕੀ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ, ਵਿਜੇ ਮੇਨਕਾ ਤਹਿਸੀਲ ਪ੍ਰਧਾਨ ਬਹੁਜਨ ਵਲੰਟੀਅਰ ਫੋਰਸ, ਗਿਆਨ ਚੰਦ ਰਿਟਾਇਰਡ ਬੀ.ਓ. ਤਹਿਸੀਲ ਜਨਰਲ ਸਕੱਤਰ ਬਸਪਾ, ਜਸਵਿੰਦਰ ਮਾਨ ਰੱਕੜਾਂ ਢਾਹਾਂ ਖਜ਼ਾਨਚੀ, ਤੁਲਸੀ ਰਾਮ ਫਤਿਹਪੁਰ, ਧਰਮਵੀਰ ਤੂਰ, ਗੁਰਸ਼ਰਨ ਟੋਂਸਾ, ਜਗਤਾਰ ਸਿੰਘ ਭਟੋਏ, ਮੱਖਣ ਸਿੰਘ ਚਾਹਲਾਂ, ਰਾਜ ਕੁਮਾਰ ਦਾਦਰੀ ਤੇ ਬਸਪਾ ਵਰਕਰ ਅਤੇ ਸਮਰਥਕ ਸ਼ਾਮਲ ਸਨ।
ਪਿਛਲੀ ਖ਼ਬਰ ਤਨਖਾਹਾਂ ਨਾ ਮਿਲਣ ਤੋਂ ਭੜਕੇ ਜੰਗਲਾਤ ਵਰਕਰ, 10 ਨੂੰ ਮੋਹਾਲੀ ਰੈਲੀ ਤੇ 17 ਅਗਸਤ ਤੋਂ ਦਿੜ੍ਹਬਾ ਵਿਖੇ ਲਗਾਉਣਗੇ ‘ਪੱਕਾ ਮ... ਅਗਲੀ ਖ਼ਬਰ ਪੰਜਾਬ ਕਾਂਗਰਸ ਪਾਰਟੀ ਦੀ ਮੀਟਿੰਗ ਅੱਜ-ਕਮਲਜੀਤ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।