07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬੰਗਾ ਬੱਸ ਸਟੈਂਡ ਅੰਦਰ ਲਗਾਏ ਕੂੜੇ ਦੇ ਡੰਪ ਦਾ ਲੋਕਾਂ ਵਲੋਂ ਵਿਰੋਧ

ਬੰਗਾ, 6 ਅਗਸਤ (ਧਰਮਵੀਰ ਪਾਲ)- ਰਾਜਾ ਸਾਹਿਬ ਟੈਕਸੀ ਯੂਨੀਅਨ ਬੰਗਾ ਅਤੇ ਵਾਲਮੀਕੀ ਭਾਈਚਾਰੇ ਵਿੱਚ ਬੱਸ ਸਟੈਂਡ ਅੰਦਰ ਲਗਾਏ ਕੂੜੇ ਦੇ ਡੰਪ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਨਵਦੀਪ ਸਿੰਘ ਲੱਕੀ ਪ੍ਰਧਾਨ ਰਾਜਾ ਸਾਹਿਬ ਟੈਕਸੀ ਯੂਨੀਅਨ ਬੰਗਾ, ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਡੋਗਰ ਰਾਮ ਅਤੇ ਦੀਪਕ ਘਈ ਨੇ ਕਿਹਾ ਕਿ ਨਗਰ ਕੌਂਸਲ ਬੰਗਾ ਵੱਲੋਂ ਬੱਸ ਸਟੈਂਡ ਅੰਦਰ ਕੂੜੇ ਦਾ ਢੇਰ ਲਗਾਇਆ ਗਿਆ ਹੈ।

ਬੰਗਾ ਵਿਖੇ ਲੱਗੇ ਕੂੜੇ ਦੇ ਢੇਰ। ਤਸਵੀਰਾਂ : ਧਰਮਵੀਰ ਪਾਲ 07-08-2026
ਬੰਗਾ, 6 ਅਗਸਤ (ਧਰਮਵੀਰ ਪਾਲ)- ਰਾਜਾ ਸਾਹਿਬ ਟੈਕਸੀ ਯੂਨੀਅਨ ਬੰਗਾ ਅਤੇ ਵਾਲਮੀਕੀ ਭਾਈਚਾਰੇ ਵਿੱਚ ਬੱਸ ਸਟੈਂਡ ਅੰਦਰ ਲਗਾਏ ਕੂੜੇ ਦੇ ਡੰਪ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਨਵਦੀਪ ਸਿੰਘ ਲੱਕੀ ਪ੍ਰਧਾਨ ਰਾਜਾ ਸਾਹਿਬ ਟੈਕਸੀ ਯੂਨੀਅਨ ਬੰਗਾ, ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਡੋਗਰ ਰਾਮ ਅਤੇ ਦੀਪਕ ਘਈ ਨੇ ਕਿਹਾ ਕਿ ਨਗਰ ਕੌਂਸਲ ਬੰਗਾ ਵੱਲੋਂ ਬੱਸ ਸਟੈਂਡ ਅੰਦਰ ਕੂੜੇ ਦਾ ਢੇਰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਨਜ਼ਦੀਕ ਹੀ ਡਾ. ਭੀਮ ਰਾਓ ਅੰਬੇਡਕਰ ਪਾਰਕ, ਸੱਲ੍ਹਣ ਜਠੇਰੇਆ ਦਾ ਅਸਥਾਨ ਅਤੇ ਕੁੱਝ ਹੀ ਦੂਰੀ ‘ਤੇ ਮਾਤਾ ਨੈਣਾ ਦੇਵੀ ਦਾ ਮੰਦਰ ਵੀ ਸਥਿਤ ਹੈ। ਉਹਨਾਂ ਕਿਹਾ ਕਿ ਬੱਸ ਅੱਡੇ ਅੰਦਰ ਰੋਜਾਨਾ ਹੀ ਹਜ਼ਾਰਾਂ ਲੋਕ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਬੱਸਾਂ ਤੇ ਟੈਂਪੂਆਂ ਦਾ ਇੰਤਜ਼ਾਰ ਕਰਦੇ ਹਨ। ਕੂੜੇ ਦੇ ਡੰਪ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੋ ਸਕਦਾ ਹੈ। ਲੱਕੀ ਨੇ ਕਿਹਾ ਕਿ ਜਲਦ ਹੀ ਰਾਜਾ ਸਾਹਿਬ ਦਾ ਮੇਲੇ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ ਟੈਕਸੀ ਯੂਨੀਅਨ ਵੱਲੋਂ ਇਸ ਜਗ੍ਹਾ ‘ਤੇ ਲੰਗਰ ਲਗਾਇਆ ਜਾਂਦਾ ਹੈ, ਇਸ ਕੂੜੇ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਡੋਗਰ ਰਾਮ ਪ੍ਰਧਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਇਹ ਕੂੜੇ ਦਾ ਡੰਪ ਜਲਦੀ ਨਹੀਂ ਚੱਕਿਆ ਗਿਆ ਤਾਂ ਈ.ਓ ਦਫਤਰ ਬੰਗਾ ਮੂਹਰੇ ਧਰਨਾ ਲਗਾਇਆ ਜਾਵੇਗਾ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਮੋਨਿਕਾ ਵਾਲੀਆਂ ਤੇ ਵਾਈਸ ਪ੍ਰਧਾਨ ਨਰਿੰਦਰ ਰੱਤੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤੇ ਦੋ-ਚਾਰ ਦਿਨਾਂ ਵਿੱਚ ਹੀ ਕੂੜੇ ਦਾ ਡੰਪ ਇਥੋਂ ਚੁਕਵਾਇਆ ਜਾਵੇਗਾ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਨਗਰ ’ਚ ਐਸ.ਆਈ.ਆਰ. ਮੁਹਿੰਮ ਨੇ 92.50 ਫੀਸਦੀ ਵੋਟਰ ਕੀਤੇ ਕਵਰ ਅਗਲੀ ਖ਼ਬਰ ਕਾਠਗੜ੍ਹ ਇਲਾਕੇ ਵਿੱਚ ਵੱਧ ਰਹੇ ਚਿੱਟੇ ਦੀ ਸਪਲਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਥੀਆਂ ਸਮੇਤ ਅਜੇ ਮੰਗੂਪੁਰ। ਚਿੱਟੇ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।