06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਕਾਰਜ ਅਤਿ ਸ਼ਲਾਘਾਯੋਗ - ਸੰਜੀਵ ਸੂਰੀ

ਬੰਗਾ, 6 ਅਗਸਤ (ਧਰਮਵੀਰ ਪਾਲ) - ਇੰਟਰਨੈਸ਼ਨਲ ਲਾਇਨਜ਼ ਕਲੱਬ 321-ਡੀ ਦੇ ਜ਼ਿਲ੍ਹਾ ਗਵਰਨਰ ਜੀ. ਐਸ.

ਅਜੀਤ ਡੈਸਕ 07-08-2026
ਬੰਗਾ, 6 ਅਗਸਤ (ਧਰਮਵੀਰ ਪਾਲ) - ਇੰਟਰਨੈਸ਼ਨਲ ਲਾਇਨਜ਼ ਕਲੱਬ 321-ਡੀ ਦੇ ਜ਼ਿਲ੍ਹਾ ਗਵਰਨਰ ਜੀ.ਐਸ. ਭਾਟੀਆ ਦੇ ਦਿਸ਼ਾ ਨਿਰਦੇਸ਼ ’ਤੇ ਜ਼ੋਨ ਚੇਅਰਪਰਸਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਇਸ ਸਾਲ ਦੀ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਰੀਜਨ ਚੇਅਰਮੈਨ ਲਾਇਨ ਸੰਜੀਵ ਸੂਰੀ ਪਹੁੰਚੇ। ਮੀਟਿੰਗ ਦੀ ਸ਼ੁਰੂਆਤ ਜੋਨ ਚੇਅਰਪਰਸਨ ਮੀਨੂੰ ਭੁੱਟਾ ਵੱਲੋਂ ਘੰਟੀ ਵਜਾ ਕੇ ਕੀਤੀ ਗਈ। ਵਾਈਸ ਪ੍ਰਧਾਨ ਲਾਇੰਨਜ਼ ਕਲੱਬ ਬੰਗਾ ਸਿਮਰਨ ਪ੍ਰਿਆ ਚੋਪੜਾ ਵੱਲੋਂ ਪ੍ਰਾਥਨਾ ਪੜ੍ਹੀ ਗਈ। ਮੀਟਿੰਗ ਉਪਰੰਤ ਲਾਇਨਜ਼ ਕਲੱਬ ਬੰਗਾ ਸਿਮਰਨ, ਲਾਇਨਜ਼ ਕਲੱਬ ਗੜ੍ਹਸ਼ੰਕਰ ਸਟਾਰ, ਲਾਇਨਜ਼ ਕਲੱਬ ਮੁਕੰਦਪੁਰ ਦੇ ਪ੍ਰਧਾਨ ਵੱਲੋਂ ਆਪਣੇ-ਆਪਣੇ ਕਲੱਬਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ’ਤੇ ਚਾਨਣਾ ਪਾਇਆ ਗਿਆ। ਮੀਟਿੰਗ ਦੌਰਾਨ ਰੀਜਨ ਚੇਅਰਮੈਨ ਸੰਜੀਵ ਸੂਰੀ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਕੀਤੇ ਜਾ ਰਹੇ ਕਾਰਜ ਅਤਿ ਸ਼ਲਾਘਾਯੋਗ ਹਨ। ਇਸ ਕਲੱਬ ਨੇ ਥੋੜੇ ਹੀ ਸਮੇਂ ਵਿੱਚ ਬਹੁਤ ਜ਼ਿਆਦਾ ਪ੍ਰੋਜੈਕਟ ਕਰਕੇ ਪੂਰੇ ਜ਼ਿਲ੍ਹੇ ਅੰਦਰ ਸੈਵਨ ਸਟਾਰ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇਸ ਮੌਕੇ ਮੀਨੂੰ ਭੁੱਟਾ ਨੇ ਕਿਹਾ ਕਿ ਜੋ ਵੀ ਕਲੱਬ ਆਪਣਾ ਕੋਈ ਵੀ ਪ੍ਰੋਜੈਕਟ ਲਗਾਉਦੀ ਹੈ ਉਸ ਦੀ ਇੰਟਰਨੈਸ਼ਨਲ ਨੂੰ ਰਿਪੋਰਟ ਜ਼ਰੂਰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਹਰ ਕਲੱਬ ਆਪਣੇ ਹਰ ਮੈਂਬਰ ਦੇ ਜਨਮ ਦਿਨ ਮੌਕੇ ਇਕ ਪ੍ਰੋਜੈਕਟ ਜਰੂਰ ਲਗਾਵੇ। ਇਸ ਮੌਕੇ ਆਏ ਹੋਏ ਲਾਇਨ ਲੀਡਰਾਂ ਨੂੰ ਸਨਮਾਨ ਚਿੰਨ੍ਹ ਤੇ ਪਿੰਨ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਬੰਗਾ ਸਿਮਰਨ ਤੋਂ ਪ੍ਰਧਾਨ ਵਨੀਤਾ ਕੁਮਾਰੀ, ਸੈਕਟਰੀ ਸੁਖਜਿੰਦਰ ਸਿੰਘ, ਖਜ਼ਾਨਚੀ ਰੋਹਿਤ ਚੋਪੜਾ, ਵਾਈਸ ਪ੍ਰਧਾਨ ਪ੍ਰੀਆ ਚੋਪੜਾ, ਲਾਇਨਜ਼ ਕਲੱਬ ਮੁਕੰਦਪੁਰ ਤੋਂ ਪ੍ਰਧਾਨ ਰਾਜ ਕੁਮਾਰ, ਕਲੱਬ ਡਾਇਰੈਕਟਰ ਅਰਜਨ ਦੇਵ ਵਰਮਾ, ਸੈਕਟਰੀ ਅਮਰਜੀਤ ਖਟਕੜ, ਖਜ਼ਾਨਚੀ ਗੁਰਮੁਖ ਸਿੰਘ, ਵਾਈਸ ਪ੍ਰਧਾਨ 2 ਬਲਜਿੰਦਰ ਕੁਮਾਰ ਬਿੱਲਾ, ਪੀ.ਆਰ.ਓ. ਗੁਰਪਾਲ ਸਿੰਘ, ਜੁਆਇੰਟ ਪੀ.ਆਰ.ਓ. ਅਮਨ ਆਨੰਦ, ਲਾਇੰਨਜ਼ ਕਲੱਬ ਗੜਸ਼ੰਕਰ ਸਟਾਰ ਤੋਂ ਡਿਪਟੀ ਗਵਰਨਰ ਆਰ.ਪੀ. ਸੋਨੀ, ਪ੍ਰਧਾਨ ਵਰੁਣ ਕੁਮਾਰ ਸੋਨੀ, ਸੈਕਟਰੀ ਪ੍ਰਵਲ ਸ਼ਰਮਾ, ਖਜਾਨਚੀ ਹਰੀਸ਼ ਭੱਲਾ, ਪੀ.ਆਰ.ਓ. ਦਲਜੀਤ ਸਿੰਘ, ਲਾਇੰਨਜ਼ ਕਲੱਬ ਨਵਾਂਸ਼ਹਿਰ ਐਕਟਿਵ ਤੋ ਸੈਕਟਰੀ ਪੂਨਮ ਸੂਰੀ ਤੇ ਗੁਰਸਿਮਰਨ ਕਲੱਬ ਦੇ ਪ੍ਰਧਾਨ ਲਾਇਨ ਅਹਿਮ ਨੇ ਸ਼ਿਰਕਤ ਕੀਤੀ। ਮੀਟਿੰਗ ’ਚ ਸਟੇਜ ਸਕੱਤਰ ਦੀ ਭੂਮਿਕਾ ਸੁਖਜਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।
ਪਿਛਲੀ ਖ਼ਬਰ ਪਿੰਡ ਫਤਿਹਪੁਰ ਵਿਖੇ ‘ਮੇਰੀ ਰਸੋਈ’ ਉਪਰਾਲੇ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਰੱਕੜਾਂ ਢਾਹਾ ਵਿਖੇ ਛਿੰਝ ਮੇਲਾ ਕਮੇਟੀ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।