06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜੈਨ ਮਾਡਲ ਸਕੂਲ ਬੰਗਾ ਦੀ ਵਾਲੀਬਾਲ ਟੀਮ ਜ਼ੋਨ ਪੱਧਰੀ ਟੂਰਨਾਮੈਂਟ ਉਪਰੰਤ। ਜੈਨ ਮਾਡਲ ਸਕੂਲ ਬੰਗਾ ਦੀ ਵਾਲੀਬਾਲ ਟੀਮ ਨੇ ਜ਼ੋਨ ਪੱਧਰੀ ਟੂਰਨਾਮੈਂਟ ਜਿੱਤਿਆ

ਬੰਗਾ, 6 ਅਗਸਤ (ਧਰਮਵੀਰ ਪਾਲ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬੰਗਾ ਦੀ ਅੰਡਰ-19 ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨ ਪੱਧਰੀ ਵਾਲੀਬਾਲ ਟੂਰਨਾਮੈਂਟ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਮੰਜੂ ਬਾਲਾ ਨੇ ਦੱਸਿਆ ਕਿ ਇਹ ਮੁਕਾਬਲੇ ਭਗਵਾਨ ਮਹਾਂਵੀਰ ਪਬਲਿਕ ਸਕੂਲ ਵਿਖੇ ਕਰਵਾਏ ਗਏ।

ਅਜੀਤ ਡੈਸਕ 07-08-2026
ਬੰਗਾ, 6 ਅਗਸਤ (ਧਰਮਵੀਰ ਪਾਲ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬੰਗਾ ਦੀ ਅੰਡਰ-19 ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨ ਪੱਧਰੀ ਵਾਲੀਬਾਲ ਟੂਰਨਾਮੈਂਟ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਮੰਜੂ ਬਾਲਾ ਨੇ ਦੱਸਿਆ ਕਿ ਇਹ ਮੁਕਾਬਲੇ ਭਗਵਾਨ ਮਹਾਂਵੀਰ ਪਬਲਿਕ ਸਕੂਲ ਵਿਖੇ ਕਰਵਾਏ ਗਏ। ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਨੂੰ ਹਰਾਇਆ। ਇਸ ਤੋਂ ਬਾਅਦ ਦੂਜੇ ਮੁਕਾਬਲੇ ਵਿੱਚ ਸਕਾਲਰ ਪਬਲਿਕ ਸਕੂਲ ਲਧਾਣਾ ਉੱਚਾ ਨੂੰ ਮਾਤ ਦਿੱਤੀ। ਫਾਈਨਲ ਮੁਕਾਬਲੇ ਵਿੱਚ ਭਗਵਾਨ ਮਹਾਂਵੀਰ ਪਬਲਿਕ ਸਕੂਲ ਨੂੰ ਹਰਾ ਕੇ ਜ਼ੋਨ ਪੱਧਰੀ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਅਤੇ ਅਗਲੇ ਪੜਾਅ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਵਿੱਚ ਵਾਲੀਬਾਲ ਕੋਚ ਕਰਨ (ਡੀ.ਪੀ.ਈ.) ਅਤੇ ਮੈਡਮ ਸਿਮਰਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ, ਸਕੱਤਰ ਅਰੁਣ ਜੈਨ ਅਤੇ ਵਾਈਸ ਪ੍ਰਧਾਨ ਅਰਪਨ ਜੈਨ ਨੇ ਜੇਤੂ ਖਿਡਾਰੀਆਂ ਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੰਜਾਬ ’ਚ ਆਮ ਆਦਮੀ ਦੀ ਸਰਕਾਰ ਮੁੜ ਬਣਨ ਤੋਂ ਵਿਰੋਧੀ ਧਿਰਾਂ ਰੋਕ ਨਹੀਂ ਸਕਦੀਆਂ - ਜਗਜੀਤ ਸਿੰਘ ਬਲਾਕੀਪੁਰ ਅਗਲੀ ਖ਼ਬਰ ਐੱਨ.ਐੱਸ.ਕਿਊ.ਐੱਫ. ਵੋਕੇਸ਼ਨਲ ਟੀਚਰ ਫਰੰਟ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦਾ ਘਿਰਾਓ ਤੇ ਵਿਧਾਨ ਸਭਾ ਵੱਲ੍ਹ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।