ਨਵਾਂਸ਼ਹਿਰ ਵਿਖੇ ਇਸਤਰੀ ਜਾਗ੍ਰਿਤੀ ਮੰਚ ਦੇ ਮੈਂਬਰ ਰੋਸ ਮੁਜ਼ਾਹਰਾ ਕਰਨ ਸਮੇਂ।
ਜੰਤਰ-ਮੰਤਰ ਧਰਨੇ ’ਚ ਸ਼ਾਮਿਲ ਲੜਕੀਆਂ ਦੀ ਟਰੋਲਿੰਗ ਦੇ ਵਿਰੋਧ ’ਚ ਨਵਾਂਸ਼ਹਿਰ ਵਿਖੇ ਮੁਜ਼ਾਹਰਾ
ਨਵਾਂਸ਼ਹਿਰ, 6 ਅਗਸਤ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ) - ਦਿੱਲੀ ਜੰਤਰ ਮੰਤਰ ’ਤੇ ਚੱਲੇ ਘੋਲ ਦੀ ਅਗਵਾਈ ਕਰਨ ਵਾਲੀਆਂ ਲੜਕੀਆਂ ਦੀ ਕੀਤੀ ਜਾ ਰਹੀ ਟਰੋਲਿੰਗ ਦੇ ਵਿਰੋਧ ਵਿੱਚ ਤੇ ਟਰੋਲਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਇਸਤਰੀ ਜਾਗ੍ਰਿਤੀ ਮੰਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੀਆਂ ਸੂਬਾ ਆਗੂਆਂ ਹਰਦੀਪ ਕੌਰ ਕੋਟਲਾ, ਰੁਪਿੰਦਰ ਕੌਰ ਦੁਰਗਾਪੁਰ ਤੇ ਕਿਰਨਜੀਤ ਕੌਰ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ’ਤੇ ਚੱਲੇ ਇਤਿਹਾਸਕ ਅਤੇ ਸ਼ਾਨਦਾਰ ਘੋਲ ਵਿੱਚ ਲੜਕੀਆਂ ਵੱਲੋ ਬਰਾਬਰ ਦੀ ਕੀਤੀ ਸ਼ਮੂਲੀਅਤ ਨੇ ਇਸ ਘੋਲ ਵਿਚ ਇਕ ਫੈਸਲਾਕੁੰਨ ਰੋਲ ਅਦਾ ਕਰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ।
ਨਵਾਂਸ਼ਹਿਰ, 6 ਅਗਸਤ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ) - ਦਿੱਲੀ ਜੰਤਰ ਮੰਤਰ ’ਤੇ ਚੱਲੇ ਘੋਲ ਦੀ ਅਗਵਾਈ ਕਰਨ ਵਾਲੀਆਂ ਲੜਕੀਆਂ ਦੀ ਕੀਤੀ ਜਾ ਰਹੀ ਟਰੋਲਿੰਗ ਦੇ ਵਿਰੋਧ ਵਿੱਚ ਤੇ ਟਰੋਲਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਇਸਤਰੀ ਜਾਗ੍ਰਿਤੀ ਮੰਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੀਆਂ ਸੂਬਾ ਆਗੂਆਂ ਹਰਦੀਪ ਕੌਰ ਕੋਟਲਾ, ਰੁਪਿੰਦਰ ਕੌਰ ਦੁਰਗਾਪੁਰ ਤੇ ਕਿਰਨਜੀਤ ਕੌਰ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ’ਤੇ ਚੱਲੇ ਇਤਿਹਾਸਕ ਅਤੇ ਸ਼ਾਨਦਾਰ ਘੋਲ ਵਿੱਚ ਲੜਕੀਆਂ ਵੱਲੋ ਬਰਾਬਰ ਦੀ ਕੀਤੀ ਸ਼ਮੂਲੀਅਤ ਨੇ ਇਸ ਘੋਲ ਵਿਚ ਇਕ ਫੈਸਲਾਕੁੰਨ ਰੋਲ ਅਦਾ ਕਰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ। ਇਹ ਘੋਲ ਖਤਮ ਹੋਣ ਤੋਂ ਬਾਅਦ ਭਾਜਪਾ ਸਰਕਾਰ ਦਾ ਜੋ ਡੰਡਾ ਇਸ ਨੌਜਵਾਨ ਪੀੜ੍ਹੀ ’ਤੇ ਵਰ੍ਹਿਆ ਉਹ ਕਹਿਣ ਸੁਣਨ ਤੋਂ ਪਰ੍ਹੇ ਹੈ। ਇਸ ਘੋਲ ਦੀ ਅਗਵਾਈ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਘਰਾਂ ਵਿੱਚੋਂ ਪੁਲਿਸ ਵੱਲੋਂ ਚੁੱਕ ਕੇ ਉਹਨਾਂ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਪਰ ਭਾਜਪਾ ਆਪਣੇ ਮਨੂਵਾਦੀ ਏਜੰਡੇ ਤਹਿਤ ਔਰਤਾਂ ਨੂੰ ਜੋ ਕਿ ਇਸ ਘੋਲ ਦੀ ਅਗਵਾਈ ਕਰ ਰਹੀਆਂ ਸਨ ਜਾਂ ਫਿਰ ਇਸ ਘੋਲ ਵਿੱਚ ਸ਼ਾਮਲ ਸਨ, ਨੂੰ ਲਗਾਤਾਰ ਸੋਸ਼ਲ ਮੀਡੀਆ ’ਤੇ ਟਰੋਲਿੰਗ ਤਹਿਤ ਸਮਾਜ ਵਿੱਚ ਉਹਨਾਂ ਦੇ ਮਾਣ ਸਨਮਾਨ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸਤਰੀ ਆਗੂਆਂ ਨੇ ਇਸ ਤਰਾਂ ਦੀਆਂ ਟਰੋਲਿੰਗ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਕਮਲੇਸ਼ ਕੌਰ ਉੜਾਪੜ, ਸੁਖਜਿੰਦਰ ਕੌਰ ਮਾਹਲ, ਸੁਦੇਸ਼ ਕੁਮਾਰੀ, ਹਰਬੰਸ ਕੌਰ ਨਵਾਂਸ਼ਹਿਰ ਤੇ ਬਲਵਿੰਦਰ ਕੌਰ ਨਵਾਂਸ਼ਹਿਰ ਆਗੂ ਵੀ ਮੌਜੂਦ ਸਨ।