08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ, 7 ਅਗਸਤ (ਹਰਮਿੰਦਰ ਸਿੰਘ ਪਿੰਟੂ) - ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਮੀਤ ਪ੍ਰਧਾਨ ਜਗਦੀਸ਼ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸਰਕਲ ਪ੍ਰਧਾਨ ਹਸ਼ਮਤ ਅਲੀ ਵਲੋਂ ਸ਼ਿਰਕਤ ਕੀਤੀ ਗਈ।

ਸਨਿਚਰਵਾਰ, 1 ਅਗਸਤ, 2026 08-08-2026
ਨਵਾਂਸ਼ਹਿਰ, 7 ਅਗਸਤ (ਹਰਮਿੰਦਰ ਸਿੰਘ ਪਿੰਟੂ) - ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਮੀਤ ਪ੍ਰਧਾਨ ਜਗਦੀਸ਼ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸਰਕਲ ਪ੍ਰਧਾਨ ਹਸ਼ਮਤ ਅਲੀ ਵਲੋਂ ਸ਼ਿਰਕਤ ਕੀਤੀ ਗਈ। ਸਾਰੇ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੰਡਲ ਆਗੂ ਵਿਜੇ ਸਿੰਘ, ਰਾਮ ਆਸਰਾ, ਰਾਮ ਲਖਣ, ਲਛਮਣ ਦਾਸ, ਕੁੰਦਨ ਸਿੰਘ ਮੂਸਾ ਪੁਰੀ, ਕੁਲਵੰਤ ਸਿੰਘ, ਬੂਟਾ ਰਾਮ, ਸੁਖਵਿੰਦਰ ਸਿੰਘ, ਇੰਜ: ਕਸ਼ਮੀਰੀ ਲਾਲ ਜੇ. ਈ ਆਦਿ ਸਾਰੇ ਬੁਲਾਰਿਆਂ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੰਗ ਕੀਤੀ ਗਈ ਕਿ ਸਾਨੂੰ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, 200 ਰੁਪਈਆ ਹਰ ਮਹੀਨੇ ਕੱਟਿਆ ਜਾਂਦਾ ਟੈਕਸ ਬੰਦ ਕੀਤਾ ਜਾਵੇ, ਪੈਨਸ਼ਨਰਾਂ ਤੇ ਮੁਲਾਜ਼ਮਾਂ ਲਈ ਮੈਡੀਕਲ ਕੈਸਲੈਸ ਸਕੀਮ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਆਊਟਸੋਰਸ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਤੇ ਪੱਕੀ ਭਰਤੀ ਕੀਤੀ ਜਾਵੇ ਅਤੇ ਸਰਕਾਰ ਦੀਆਂ ਪੈਨਸ਼ਨਰਾਂ ਤੇ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ। ਸਰਕਲ ਪ੍ਰਧਾਨ ਹਸ਼ਮਤ ਅਲੀ ਵਲੋਂ ਮੋਹਾਲੀ ਵਿਖੇ ਹੋ ਰਹੀ ਪੰਜਾਬ ਪੱਧਰੀ ਰੋਸ ਮਹਾਂ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਜਾਗਰੂਕ ਕੀਤਾ ਗਿਆ। ਮੀਟਿੰਗ ਵਿੱਚ ਅਸ਼ੋਕ ਕੁਮਾਰ, ਮੱਖਣ ਸਿੰਘ , ਸੁਰਿੰਦਰ ਸਿੰਘ, ਇੰਜ. ਸਵਰਨ ਸਿੰਘ, ਪਰੇਮ ਲਾਲ, ਸੁਰੇਸ਼ ਕੁਮਾਰ, ਅਮਰੀਕ ਸਿੰਘ ਆਦਿ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਕੁਟੀਆ ਸਾਹਿਬ ਬਨਾਂ-ਟੌਂਸਾਂ ਵਿਖੇ ਕਾਵੜੀਆਂ ਲਈ ਵਿਸ਼ਾਲ ਲੰਗਰ ਸ਼ੁਰੂ: ਮੁੱਖ ਪ੍ਰਬੰਧਕ ਵਾਸਦੇਵ ਭੂੰਬਲਾ ਅਗਲੀ ਖ਼ਬਰ ਪੰਜਾਬ ਵਿਚ 2027 ’ਚ ਕਾਂਗਰਸ ਸਰਕਾਰ ਜ਼ਰੂਰ ਬਣੇਗੀ - ਠੇਕੇਦਾਰ ਸੁਰਿੰਦਰ ਪਾਲ ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।