10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬੀ.ਡੀ.ਪੀ.ਓ. ਦਫ਼ਤਰ ਸੜੋਆ ਦੀ ਇਮਾਰਤ ਨੂੰ ਲੈ ਕੇ ਉੱਠੇ ਸਵਾਲ, ਸ਼ਾਮ ਲਾਲ ਚੌਧਰੀ ਤੇ ਵਸ਼ਿਸ਼ਟ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਾਧੇ ਨਿਸ਼ਾਨੇ

ਸੜੋਆ, 9 ਅਗਸਤ (ਹਰਮੇਲ ਸਹੂੰਗੜਾ) - ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀ. ਡੀ.

ਸੜੋਆ ਵਿਖੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਬੀ. ਡੀ. ਪੀ. ਓ ਦਫਤਰ ਦੀ ਇਮਾਰਤ। ਤਸਵੀਰ : ਸਹੂੰਗੜਾ 10-08-2026
ਸੜੋਆ, 9 ਅਗਸਤ (ਹਰਮੇਲ ਸਹੂੰਗੜਾ) - ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀ.ਡੀ.ਪੀ.ਓ.) ਸੜੋਆ ਵਿਖੇ ਚੱਲ ਰਹੇ ਦਫ਼ਤਰੀ ਕੰਮਕਾਜ ਅਤੇ ਇਮਾਰਤ ਦੀ ਮੌਜੂਦਾ ਹਾਲਤ ਨੂੰ ਲੈ ਕੇ ਬਲਾਕ ਸੰਮਤੀ ਮੈਂਬਰ ਸ਼ਾਮ ਲਾਲ ਚੌਧਰੀ ਤੇ ਪ੍ਰਵੀਨ ਵਸ਼ਿਸ਼ਟ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀ.ਡੀ.ਪੀ.ਓ. ਵਿਭਾਗ ਕੋਲ ਅੱਜ ਤੱਕ ਆਪਣੀ ਖ਼ੁਦ ਦੀ ਪੱਕੀ ਦਫ਼ਤਰੀ ਇਮਾਰਤ ਮੁਹੱਈਆ ਨਹੀਂ ਹੈ। ਮੌਜੂਦਾ ਸਮੇਂ ਜਿਸ ਇਮਾਰਤ ਵਿੱਚ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ, ਉਹ ਅਸਲ ਵਿੱਚ ਮਨਰੇਗਾ ਵਿਭਾਗ ਲਈ ਤਿਆਰ ਕੀਤੀ ਗਈ ਸੀ ਅਤੇ ਬੀ.ਡੀ.ਪੀ.ਓ. ਦਫ਼ਤਰ ਦਾ ਕੰਮ ਇੱਥੇ ਆਰਜ਼ੀ ਤੌਰ ’ਤੇ ਹੀ ਚੱਲ ਰਿਹਾ ਹੈ। ਸ਼ਾਮ ਲਾਲ ਚੌਧਰੀ ਨੇ ਦਾਅਵਾ ਕੀਤਾ ਕਿ ਜੇਕਰ ਇਹ ਇਮਾਰਤ ਸੁਰੱਖਿਆ ਦੇ ਪੱਖੋਂ ਅਸੁਰੱਖਿਅਤ ਕੰਡਮ ਮੰਨੀ ਜਾ ਚੁੱਕੀ ਹੈ, ਤਾਂ ਫਿਰ ਇਸੇ ਇਮਾਰਤ ਵਿੱਚ ਸੈਲਫ਼ ਹੈੱਲਪ ਗਰੁੱਪਾਂ ਨਾਲ ਜੁੜੇ ਕਰਮਚਾਰੀਆਂ ਅਤੇ ਮਹਿਲਾਵਾਂ ਨੂੰ ਬਿਠਾਉਣਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਜੇਕਰ ਕਿਸੇ ਦਿਨ ਇੱਥੇ ਕੋਈ ਅਣਹੋਣੀ ਜਾਂ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੀ ਇਨ੍ਹਾਂ ਸੈਲਫ਼ ਹੈਲਪ ਗਰੁੱਪਾਂ ਦੇ ਕਰਮਚਾਰੀਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ?” ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਗਾਇਆ ਕਿ ਦਫ਼ਤਰ ਵਿੱਚ ਮਹਿਲਾਵਾਂ ਲਈ ਬਣੇ ਲੇਡੀਜ਼ ਬਾਥਰੂਮ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਬਿਨਾਂ ਦਰਵਾਜਿਆਂ ਤੋਂ ਹੀ ਹਨ ਅਤੇ ਇੱਥੇ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਘਾਟ ਹੈ। ਇਸ ਕਾਰਨ ਦਫ਼ਤਰ ਆਉਣ ਵਾਲੀਆਂ ਆਮ ਮਹਿਲਾਵਾਂ ਅਤੇ ਮਹਿਲਾ ਕਰਮਚਾਰੀਆਂ ਨੂੰ ਨਿੱਤ ਦਿਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿਲਡਿੰਗ ਦੇ ਚਾਰੋਂ ਪਾਸੇ ਪਿੱਪ ਲ ਦੇ ਵੱਡੇ-ਵੱਡੇ ਦਰਖਤ ਉੱਗੇ ਹੋਣ ਕਰਕੇ ਉਹਨਾਂ ਦੀਆਂ ਜੜ੍ਹਾਂ ਧਰਤੀ ਵੱਲ ਪਹੁੰਚ ਚੁੱਕੀਆਂ ਹਨ ਜੋ ਕਿ ਬਿਲਡਿੰਗ ਕਿਸੇ (ਬਾਕੀ ਸਫਾ 6 ’ਤੇ)
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖ਼ੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਮਿਊਨਿਟੀ ਹੈਲਥ ਅਫ਼ਸਰ। ਨਵਾਂਸ਼ਹਿਰ ’ਚ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ... ਅਗਲੀ ਖ਼ਬਰ ਕਥਿਤ ਦੋਸ਼ੀ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਚੌਧਰੀ ਵਰਿੰਦਰ ਕੁਮਾਰ। ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।