10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਤੀਆਂ ਦਾ ਤਿਉਹਾਰ ਮਨਾਇਆ

ਬਲਾਚੌਰ, 9 ਅਗਸਤ (ਨਰੇਸ਼ ਧੌਲ)- ਸੰਤੋਖ ਸਿੰਘ ਸ਼ਿਵਾਲਿਕ ਸਰਪੰਚ ਖੋਜਾ ਬੇਟ ਚੇਅਰਮੈਨ ਸੈਣੀ ਭਲਾਈ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਯਤਨਾਂ ਸਦਕਾ ਪ੍ਰਮਜੀਤ ਕੌਰ ਸੈਣੀ, ਹਰਪ੍ਰੀਤ ਕੌਰ ਚਾਹਲ, ਸੁਖਬੀਰ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਕੌਰ ਸੈਣੀ, ਤਨਪ੍ਰੀਤ ਕੌਰ, ਜਸਲੀਨ ਕੌਰ ਦੀ ਸਮੁੱਚੀ ਟੀਮ ਦੇ ਉਪਰਾਲੇ ਸਦਕਾ ਪਹਿਲੀ ਵਾਰ ਪਿੰਡ ਖੋਜਾ ਬੇਟ ਦੀਆਂ ਸਾਰੀਆਂ ਹੀ ਬੀਬੀਆਂ-ਭੈਣਾਂ ਨੂੰ ਨਾਲ ਲੈ ਕੇ ਤੀਆਂ ਦਾ ਮੇਲਾ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਸਾਰੀਆਂ ਬੀਬੀਆਂ ਭੈਣਾਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਪਾ ਕੇ ਡੀ.

ਅਜੀਤ ਡੈਸਕ 10-08-2026
ਬਲਾਚੌਰ, 9 ਅਗਸਤ (ਨਰੇਸ਼ ਧੌਲ)- ਸੰਤੋਖ ਸਿੰਘ ਸ਼ਿਵਾਲਿਕ ਸਰਪੰਚ ਖੋਜਾ ਬੇਟ ਚੇਅਰਮੈਨ ਸੈਣੀ ਭਲਾਈ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਯਤਨਾਂ ਸਦਕਾ ਪ੍ਰਮਜੀਤ ਕੌਰ ਸੈਣੀ, ਹਰਪ੍ਰੀਤ ਕੌਰ ਚਾਹਲ, ਸੁਖਬੀਰ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਕੌਰ ਸੈਣੀ, ਤਨਪ੍ਰੀਤ ਕੌਰ, ਜਸਲੀਨ ਕੌਰ ਦੀ ਸਮੁੱਚੀ ਟੀਮ ਦੇ ਉਪਰਾਲੇ ਸਦਕਾ ਪਹਿਲੀ ਵਾਰ ਪਿੰਡ ਖੋਜਾ ਬੇਟ ਦੀਆਂ ਸਾਰੀਆਂ ਹੀ ਬੀਬੀਆਂ-ਭੈਣਾਂ ਨੂੰ ਨਾਲ ਲੈ ਕੇ ਤੀਆਂ ਦਾ ਮੇਲਾ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਸਾਰੀਆਂ ਬੀਬੀਆਂ ਭੈਣਾਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਪਾ ਕੇ ਡੀ.ਜੇ. ਤੇ ਢੋਲ ਦੀ ਧਮਕ ਨਾਲ ਮੇਲੇ ਦਾ ਰੰਗ ਬੰਨਦਿਆਂ ਹੋਇਆਂ ਖੂਬ ਆਨੰਦ ਮਾਣਿਆ। ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਨੇ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਪਿੰਡ ਦੇ ਸਮੁੱਚੇ ਸਹਿਯੋਗੀ ਸੱਜਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਚੌਧਰੀ ਅਜੇ ਮੰਗੂਪੁਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਲੋਂ ਸਮਰਥਕਾਂ ਦਾ ਧੰਨਵਾਦ ਅਗਲੀ ਖ਼ਬਰ ਦੇਸ਼ ਵਿਆਪੀ ਜੇਲ੍ਹ ਭਰੋ ਅੰਦੋਲਨ ਨੂੰ ਕਾਮਯਾਬ ਕਰਨ ਦਾ ਮਹਾਂ ਸਿੰਘ ਰੌੜੀ ਵਲੋਂ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।