10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰੁੱਖ ਮਨੁੱਖੀ ਜੀਵਨ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹਨ - ਸੋਮਪਾਲ ਸਿੰਘ ਬੰਗਾ

ਕਟਾਰੀਆਂ, 9 ਅਗਸਤ (ਪ੍ਰੇਮੀ ਸੰਧਵਾਂ) - ਉਘੇ ਵਾਤਾਵਰਣ ਪ੍ਰੇਮੀ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਸੋਮਪਾਲ ਸਿੰਘ ਬੰਗਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਸ ਲਈ ਵਧ ਤੋਂ ਵੱਧ ਬੂਟੇ ਲਗਾ ਕੇ ਪਾਲਣੇ ਜ਼ਰੂਰੀ ਹਨ ਕਿਉਂਕਿ ਰੁੱਖ ਮਨੁੱਖੀ ਜੀਵਨ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹਨ ਜੋ ਨਾ ਸਿਰਫ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ, ਸਗੋਂ ਧਰਤੀ ਦੇ ਵਧਦੇ ਤਾਪਮਾਨ ਨੂੰ ਵੀ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਦੇ ਹਨ।

ਅਜੀਤ ਡੈਸਕ 10-08-2026
ਕਟਾਰੀਆਂ, 9 ਅਗਸਤ (ਪ੍ਰੇਮੀ ਸੰਧਵਾਂ) - ਉਘੇ ਵਾਤਾਵਰਣ ਪ੍ਰੇਮੀ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਸੋਮਪਾਲ ਸਿੰਘ ਬੰਗਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਸ ਲਈ ਵਧ ਤੋਂ ਵੱਧ ਬੂਟੇ ਲਗਾ ਕੇ ਪਾਲਣੇ ਜ਼ਰੂਰੀ ਹਨ ਕਿਉਂਕਿ ਰੁੱਖ ਮਨੁੱਖੀ ਜੀਵਨ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹਨ ਜੋ ਨਾ ਸਿਰਫ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ, ਸਗੋਂ ਧਰਤੀ ਦੇ ਵਧਦੇ ਤਾਪਮਾਨ ਨੂੰ ਵੀ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਦੇ ਹਨ। ਉਹਨਾਂ ਕਿਹਾ ਕਿ ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ ਜਿਸ ਕਾਰਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਮਾਜ ਸੇਵਕ ਸੋਮ ਪਾਲ ਸਿੰਘ ਬੰਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਹਰ ਵਿਅਕਤੀ ਇਕ-ਇਕ ਬੂਟਾ ਲਗਾ ਕੇ ਉਸ ਦੀ ਪਾਲਣੇ ਕਰੇ ਤਾਂ ਸਾਡਾ ਪਲੀਤ ਹੋਇਆ ਵਾਤਾਵਰਣ ਮੁੜ ਹਰਿਆ ਭਰਿਆ ਬਣ ਜਾਵੇਗਾ।
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਐੱਮ.ਬੀ.ਏ. (ਦੋ ਸਾਲਾ) ਪ੍ਰੋਗਰਾਮ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਚੌਧਰੀ ਅਜੇ ਮੰਗੂਪੁਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਲੋਂ ਸਮਰਥਕਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।