11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਵੱਲੋਂ ਭਗਵਾਨ ਵਾਲਮੀਕਿ ਮੰਦਰ ਵਿਖੇ ਫਰਸ਼ ਲਗਾਉਣ ਦੀ ਸੇਵਾ

ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321- ਡੀ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਗਏ। ਇਸ ਮੌਕੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਅਤੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਲੱਬ ਵੱਲੋਂ ਵਾਈਸ ਪ੍ਰਧਾਨ ਅਵਤਾਰ ਸਿੰਘ ਯੂ.

ਅਜੀਤ ਡੈਸਕ 11-08-2026
ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321- ਡੀ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਗਏ। ਇਸ ਮੌਕੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਅਤੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਲੱਬ ਵੱਲੋਂ ਵਾਈਸ ਪ੍ਰਧਾਨ ਅਵਤਾਰ ਸਿੰਘ ਯੂ.ਐਸ.ਏ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਮੰਦਰ ਪਿੰਡ ਪੱਲੀ ਉੱਚੀ ਵਿਖੇ ਫਰਸ਼ ਲਗਾ ਕੇ ਤੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਲੱਬ ਦਾ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ। ਸਮੂਹ ਪ੍ਰਬੰਧਕ ਕਮੇਟੀ ਭਗਵਾਨ ਵਾਲਮੀਕਿ ਮੰਦਰ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਦਾਵਰ ਸਿੰਘ ਨੇ ਕਲੱਬ ਦੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਕੈਸ਼ੀਅਰ ਜਸਪਾਲ ਸਿੰਘ ਲੌਂਗੀਆ ਨੇ ਦੱਸਿਆ ਕਿ ਅਵਤਾਰ ਸਿੰਘ ਯੂ.ਐਸ.ਏ ਵੱਲੋਂ ਹਮੇਸ਼ਾ ਹੀ ਪਿੰਡ ਦੇ ਵਿਕਾਸ ਲਈ ਅਤੇ ਭਲੇ ਲਈ ਕੰਮ ਕੀਤੇ ਜਾਂਦੇ ਹਨ ਜੋ ਕਿ ਸ਼ਲਾਘਾਯੋਗ ਹਨ। ਇਸ ਮੌਕੇ ਰਜਿੰਦਰ ਸਿੰਘ ਸੈਦਪੁਰੀ ਸੈਕਟਰੀ, ਜਸਪਾਲ ਸਿੰਘ ਲੌਂਗੀਆ ਫਾਈਨੈਂਸ ਸਕੱਤਰ, ਅਵਤਾਰ ਸਿੰਘ ਸੈਣੀ ਯੂ.ਐਸ.ਏ. ਸੀਨੀਅਰ ਵਾਈਸ ਪ੍ਰਧਾਨ, ਤਰਲੋਚਨ ਸਿੰਘ ਐਕਸਾਈਡ ਬੈਟਰੀ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਹਰਮਿੰਦਰ ਸਿੰਘ ਨਵਾਂਸ਼ਹਿਰ ਚੇਅਰਮੈਨ ਮੀਡੀਆ, ਵਰਿੰਦਰ ਸਿੰਘ ਚੇਅਰਮੈਨ ਸਪੋਰਟਸ ਵਿੰਗ, ਬਲਵੰਤ ਸਿੰਘ ਲਾਦੀਆਂ ਚੇਅਰਮੈਨ ਲੀਗਲ ਸੈੱਲ, ਬਲਵੀਰ ਸਿੰਘ ਧਮਾਈ ਮੈਂਬਰਸ਼ਿਪ ਗਰੋਥ, ਰਵਿੰਦਰ ਸਿੰਘ ਨਾਗਰਾ ਡਾਇਰੈਕਟਰ, ਜਸਵੀਰ ਸਿੰਘ ਡਾਇਰੈਕਟਰ, ਕੁਲਵੰਤ ਸਿੰਘ ਸੈਣੀ ਡਾਇਰੈਕਟਰ, ਭੁਵਨੇਸ਼ਵਰ ਬਾਵਾ ਡਾਇਰੈਕਟਰ, ਇਕਬਾਲ ਸਿੰਘ ਡਾਇਰੈਕਟਰ, ਦਲਜੀਤ ਸਿੰਘ ਨੌਰਾ ਡਾਇਰੈਕਟਰ, ਬਲਜੀਤ ਸਿੰਘ ਨੌਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਚੀਨ ਪਾਂਡਵ ਸਰੋਵਰ ਕਮੇਟੀ ਨੂੰ ਵਿਧਾਇਕ ਘੁੰਮਣ ਨੇ ਭੇਟ ਕੀਤਾ 2 ਲੱਖ ਰੁਪਏ ਦਾ ਚੈੱਕ ਅਗਲੀ ਖ਼ਬਰ ਬੀ. ਐਲ. ਐਮ ਕਾਲਜ ਨਵਾਂਸ਼ਹਿਰ ਵਿਖੇ ਕਰਵਾਏ ਸੈਮੀਨਾਰ ਦਾ ਦ੍ਰਿਸ਼। ਬੀ. ਐਲ. ਐਮ ਕਾਲਜ ਨਵਾਂਸ਼ਹਿਰ ਵਿਖੇ ਵਿਸ਼ੇਸ਼ ਸੈਮੀਨਾਰ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।