12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਾਬਾ ਗੁਰਦਿੱਤਾ ਜੀ ਦੀ ਢਾਡੀ ਵਾਰ ਦਾ ਕੀਤਾ ਗਿਆ ਫਿਲਮਾਂਕਣ

ਮਜਾਰੀ/ਸਾਹਿਬਾ, 11 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇੰਟਰਨੈਸ਼ਨਲ ਪੰਥਕ ਢਾਡੀ ਜਸਦੀਪ ਸਿੰਘ ਨਾਗਰੇ ਦੇ ਜਥੇ ਵਲੋਂ ਬਾਬਾ ਗੁਰਦਿੱਤਾ ਦੇ ਜੀਵਨ ‘ਤੇ ਤਿਆਰ ਕੀਤੀ ਢਾਡੀ ਵਾਰ ‘ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ’ ਦਾ ਇਲਾਕੇ ਦੀਆਂ ਸੰਗਤਾਂ ਅਤੇ ਐਨ. ਆਰ.

ਅਜੀਤ ਡੈਸਕ 12-08-2026
ਮਜਾਰੀ/ਸਾਹਿਬਾ, 11 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇੰਟਰਨੈਸ਼ਨਲ ਪੰਥਕ ਢਾਡੀ ਜਸਦੀਪ ਸਿੰਘ ਨਾਗਰੇ ਦੇ ਜਥੇ ਵਲੋਂ ਬਾਬਾ ਗੁਰਦਿੱਤਾ ਦੇ ਜੀਵਨ ‘ਤੇ ਤਿਆਰ ਕੀਤੀ ਢਾਡੀ ਵਾਰ ‘ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ’ ਦਾ ਇਲਾਕੇ ਦੀਆਂ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵੱਖ-ਵੱਖ ਧਾਰਮਿਕ ਅਸਥਾਂਨਾ ‘ਤੇ ਫਿਲਮਾਂਕਣ ਕੀਤਾ ਗਿਆ। ਇਸ ਵਾਰ ਨੂੰ ਸਰਬਸਾਝੀ ਗੁਰਬਾਣੀ ਕੰਪਨੀ ਵਲੋਂ ਸ਼ੰਕਰ ਦੇਵਾ, ਮਿਸਟਰ ਹੰਸ ਤੇ ਸੰਗੀਤਕਾਰ ਆਰ.ਸੋਡੀ ਵਲੋਂ ਰਿਕਾਰਡ ਕੀਤਾ ਗਿਆ ਹੈ। ਇਸ ਜਥੇ ਵਿਚ ਪੰਥਕ ਪ੍ਰਚਾਰਕ ਗਿਆਨੀ ਜਸਦੀਪ ਸਿੰਘ ਨਾਗਰੇ ਦੇ ਨਾਲ ਢਾਡੀ ਬਲਕਾਰ ਸਿੰਘ ਬੇਲੀ ਕੁੱਕੜਮਜਾਰਾ, ਢਾਡੀ ਕਾਬਲ ਸਿੰਘ ਰਾਠੌਰ ਬੂਥਗੜ੍ਹ ਲੁਧਿਆਣਾ ਅਤੇ ਸਾਰੰਗੀ ਵਾਦਕ ਗਿਆਨੀ ਮਦਨ ਸਿੰਘ ਮੁਸਾਫਿਰ ਸਿੰਬਲ ਮਜਾਰਾ ਵਲੋਂ ਬਾਖੂਬੀ ਸਾਥ ਨਿਭਾਇਆ ਗਿਆ ਹੈ। ਫਿਲਮਾਂਕਣ ਸਮੇਂ ਢਾਡੀ ਜਥੇ ਨੂੰ ਵੱਖ-ਵੱਖ ਗੁਰਦਆਰਿਆਂ ਦੇ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਮਾਣ ਤੇ ਸਤਿਕਾਰ ਦਿੱਤਾ ਗਿਆ।
ਪਿਛਲੀ ਖ਼ਬਰ ਡੀ. ਸੀ.­ ਵਲੋਂ ਜ਼ਿਲਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਤੇ ਕਲਗੀਧਰ ਸਪੋਰਟਸ ਐਂਡ ਵੈਲਫੇਅਰ ਕਲੱਬ ਬਜ਼ੀਦਪੁਰ ਦੇ ਮੈਂਬਰ ਬੂਟੇ ਵੰਡਣ ਸਮੇਂ। ਆਸ ਸੋਸ਼ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।