13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਾਸਟਰ ਦਰਸ਼ਨ ਸਿੰਘ ਕਾਹਲੋਂ ਨਮਿਤ ਅੰਤਿਮ ਅਰਦਾਸ ਅੱਜ

ਰਾਹੋਂ, 12 ਅਗਸਤ (ਉਂਕਾਰ ਸਿੰਘ ਰਾਠੌਰ)- ਪਿਛਲੇ ਦਿਨੀਂ ਮੁਹੱਲਾ ਖੋਸਲਾ ਰਾਹੋਂ ਵਾਸੀ ਮਾਸਟਰ ਦਰਸ਼ਨ ਸਿੰਘ ਕਾਹਲੋਂ ਸਦੀਵੀਂ ਵਿਛੋੜਾ ਦੇ ਗਏ ਸਨ। ਆਪ ਦਾ ਜਨਮ ਉਜਾਗਰ ਸਿੰਘ ਤੇ ਅਮਰ ਕੌਰ ਦੇ ਗ੍ਰਹਿ ਵਿਖੇ ਸਿਆਲਕੋਟ ‘ਚ ਹੋਇਆ ਸੀ, ਆਪ ਨੇ ਗਿਆਨੀ ਤੱਕ ਪੜ੍ਹਾਈ ਕੀਤੀ।

ਅਜੀਤ ਡੈਸਕ 13-08-2026
ਰਾਹੋਂ, 12 ਅਗਸਤ (ਉਂਕਾਰ ਸਿੰਘ ਰਾਠੌਰ)- ਪਿਛਲੇ ਦਿਨੀਂ ਮੁਹੱਲਾ ਖੋਸਲਾ ਰਾਹੋਂ ਵਾਸੀ ਮਾਸਟਰ ਦਰਸ਼ਨ ਸਿੰਘ ਕਾਹਲੋਂ ਸਦੀਵੀਂ ਵਿਛੋੜਾ ਦੇ ਗਏ ਸਨ। ਆਪ ਦਾ ਜਨਮ ਉਜਾਗਰ ਸਿੰਘ ਤੇ ਅਮਰ ਕੌਰ ਦੇ ਗ੍ਰਹਿ ਵਿਖੇ ਸਿਆਲਕੋਟ ‘ਚ ਹੋਇਆ ਸੀ, ਆਪ ਨੇ ਗਿਆਨੀ ਤੱਕ ਪੜ੍ਹਾਈ ਕੀਤੀ। ਮਾਸਟਰ ਦਰਸ਼ਨ ਸਿੰਘ ਕਾਹਲੋਂ ਨੇ ਆਪਣਾ ਜੀਵਨ ਸਿੱਖਿਆ ਤੇ ਸਮਾਜ ਸੇਵਾ ਨੂੰ ਸਮਰਪਿਤ ਕਰਦਿਆਂ ਲੰਮਾ ਸਮਾਂ ਵੱਖ-ਵੱਖ ਸਕੂਲਾਂ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਹਿਊਮਨ ਮੰਚ ਦੇ ਪ੍ਰਧਾਨ ਤੇ ਸਪੋਰਟਸ ਕਲੱਬ ਦੇ ਚੇਅਰਮੈਨ ਸਮੇਤ ਵੱਖ-ਵੱਖ ਸਮਾਜਿਕ ਤੇ ਜਨਤਕ ਸੰਸਥਾਵਾਂ ਨਾਲ ਜੁੜੇ ਰਹੇ। ਸਮਾਜ ਭਲਾਈ ਦੇ ਕਾਰਜਾਂ ’ਚ ਵੀ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ। ਮਾਸਟਰ ਦਰਸ਼ਨ ਸਿੰਘ ਕਾਹਲੋਂ ਦੇ ਪਤਨੀ ਰਸ਼ਪਾਲ ਕੌਰ ਪਹਿਲਾ ਅਕਾਲ ਚਲਾਣਾ ਕਰ ਗਏ ਸਨ, ਹੁਣ ਉਹ ਆਪਣੇ ਪਿੱਛੇ ਦੋ ਪੁੱਤਰ ਬਿਕਰਮਜੀਤ ਸਿੰਘ ਕਾਹਲੋਂ ਅਤੇ ਦਮਨਦੀਪ ਸਿੰਘ ਕਾਹਲੋਂ ਤੇ ਬੇਟੀ ਅਰਸ਼ਗੀਤ ਕੌਰ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਦੋਨੋ ਪੁੱਤਰ ਅਤੇ ਬੇਟੀ ਬੈਲਜੀਅਮ ਵਿਖੇ ਰਹਿੰਦੇ ਹਨ। ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਮਾਸਟਰ ਦਰਸ਼ਨ ਸਿੰਘ ਕਾਹਲੋਂ ਦੇ ਅਕਾਲ ਚਲਾਣੇ ਨੂੰ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ ਦੱਸਦਿਆਂ ਉਨ੍ਹਾਂ ਦੀਆਂ ਸਮਾਜਿਕ, ਵਿੱਦਿਅਕ ਤੇ ਲੋਕ ਭਲਾਈ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ। ਮਾਸਟਰ ਦਰਸ਼ਨ ਸਿੰਘ ਕਾਹਲੋਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਅਗਸਤ ਦਿਨ ਵੀਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੱਸ ਸਟੈਂਡ ਰਾਹੋਂ ਵਿਖੇ ਹੋਵੇਗੀ ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਤੇ ਜਥੇਬੰਦੀਆਂ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।
ਪਿਛਲੀ ਖ਼ਬਰ ਪਿੰਡ ਮੰਗੂਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਡੀ.ਏ.ਐਨ. ਕਾਲਜ ਨਵਾਂਸ਼ਹਿਰ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।