ਸਾਈਂ ਜਸਵੀਰ ਦਾਸ ਸਾਬਰੀ ਖਾਨਖਾਨਾ ਵਾਲੇ ਸਵਰਗ ਸਿਧਾਰੇ
ਗੁਣਾਚੌਰ, 12 ਅਗਸਤ (ਅਮਰੀਕ ਕਟਾਰੀਆ) - 11 ਅਗਸਤ ਦਿਨ ਮੰਗਲਵਾਰ ਨੂੰ ਤਕਰੀਬਨ ਸਵੇਰੇ 11 ਵਜੇ ਸਾਈਂ ਜਸਬੀਰ ਦਾਸ ਸਬਰੀ ਸਵਰਗਵਾਸ ਹੋ ਗਏ। ਜਿਕਰਯੋਗ ਹੈ ਕਿ ਸਾਈਂ ਜਸਵੀਰ ਦਾਸ ਸਾਬਰੀ ਪਿਛਲੇ ਲੰਬੇ ਸਮੇਂ ਤੋਂ ਦਰਬਾਰ ਸਾਈਂ ਭੋਲੇ ਸ਼ਾਹ ਸਾਈਂ ਨਿੱਕੂ ਸ਼ਾਹ ਖਾਨਖਾਨਾ ਵਿਖੇ ਬਤੌਰ ਗੱਦੀ ਨਸ਼ੀਨ ਸੇਵਾਵਾਂ ਨਿਭਾ ਰਹੇ ਸਨ।
ਸ
ਸਾਈਂ ਜਸਵੀਰ ਦਾਸ ਸਾਬਰੀ ਦੀ ਪੁਰਾਣੀ ਤਸਵੀਰ।
13-08-2026
ਗੁਣਾਚੌਰ, 12 ਅਗਸਤ (ਅਮਰੀਕ ਕਟਾਰੀਆ) - 11 ਅਗਸਤ ਦਿਨ ਮੰਗਲਵਾਰ ਨੂੰ ਤਕਰੀਬਨ ਸਵੇਰੇ 11 ਵਜੇ ਸਾਈਂ ਜਸਬੀਰ ਦਾਸ ਸਬਰੀ ਸਵਰਗਵਾਸ ਹੋ ਗਏ। ਜਿਕਰਯੋਗ ਹੈ ਕਿ ਸਾਈਂ ਜਸਵੀਰ ਦਾਸ ਸਾਬਰੀ ਪਿਛਲੇ ਲੰਬੇ ਸਮੇਂ ਤੋਂ ਦਰਬਾਰ ਸਾਈਂ ਭੋਲੇ ਸ਼ਾਹ ਸਾਈਂ ਨਿੱਕੂ ਸ਼ਾਹ ਖਾਨਖਾਨਾ ਵਿਖੇ ਬਤੌਰ ਗੱਦੀ ਨਸ਼ੀਨ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਦੇ ਅਚਾਨਕ ਹੋਏ ਇੰਤਕਾਲ ’ਤੇ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਈਂ ਜਸਵੀਰ ਦਾਸ ਸਾਬਰੀ ਦੀਆਂ ਅੰਤਿਮ ਰਸਮਾਂ ਦੀ ਮਿਤੀ ਸਮੂਹ ਪ੍ਰਬੰਧਕ ਕੋਈ ਠੋਸ ਨਿਰਣਾ ਲੈ ਕੇ ਦੱਸਣਗੇ। ਸਾਈਂ ਜਸਵੀਰ ਦਾਸ ਦੇ ਅਚਾਨਕ ਹੋੲੋ ਇੰਤਕਾਲ ’ਤੇ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਹੈ ਉੱਥੇ ਪਿੰਡ ਦੇ ਸਰਪੰਚ ਰਵਿੰਦਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਰਾਏ, ਸਾਬਕਾ ਸਰਪੰਚ ਬਲਵੀਰ ਸਿੰਘ, ਡਾ. ਦੇਸਰਾਜ, ਡਾ.ਰਾਹੁਲ ਕਪਲ, ਸਾਬਕਾ ਚੇਅਰਮੈਨ, ਪਰਦੀਪ ਸਿੰਘ ਪੰਚ, ਹੈਪੀ ਲਾਲ ਪੰਚ, ਸੰਤੋਖ ਸਿੰਘ ਪੰਚ, ਬੂਟਾ ਸਿੰਘ ਪੰਚ, ਅਮਨਦੀਪ ਕੌਰ ਪੰਚ, ਕੁਲਜੀਤ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਸਾਬਕਾ ਸਰਪੰਚ ਲੱਡੂਰਾਮ, ਮਾਸਟਰ ਪਰਮਜੀਤ, ਬਿੱਟੂ ਭਾਜੀ ਗੁਰਦਿਆਲ ਸਿੰਘ, ਬਾਬਾ ਹਰਬਲਾਸ, ਸੇਵਾਦਾਰ ਸੁਖਰਾਜ, ਗਾਇਕ ਹਰਮੇਸ਼ ਚੌਹਾਨ, ਸਾਈਂ ਕੁਲਰਾਜ ਮੁਹੰਮਦ, ਐਂਕਰ ਨੂਰ ਮੁਹੰਮਦ, ਐਂਕਰ ਬਿੱਟੂ ਮੇਹਟਾਂ ਵਾਲਾ, ਬੀਬੀ ਮੋਬੀਨਾ ਸਾਬਰੀ, ਸਾਈਂ ਕਰਨੈਲ ਸ਼ਾਹ, ਸਾਈਂ ਮਨਜੀਤ ਦਾਸ ਸਾਬਰੀ, ਧਲਵਿੰਦਰ ਰਾਜ, ਸਾਈਂ ਮਦਨ ਲਾਲ, ਸਾਈ ਪੱਪਲ ਸ਼ਾਹ, ਬੀਬੀ ਮਨਜੀਤ ਕੌਰ, ਬੀਬੀ ਤਾਰਾ ਰਾਣੀ, ਗੁਰਦੇਵ ਸ਼ਾਹ, ਮਹੰਤ ਅਮਰੀਕ ਦਾਸ, ਮੰਗਾ ਬਾਬਾ ਤੋਂ ਇਲਾਵਾ ਹੋਰ ਅਨੇਕਾਂ ਮਹਾਂਪੁਰਸ਼ਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।